ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।

ਜ਼ਿਲ੍ਹਾ ਤੇ ਸ਼ੈਸ਼ਨ ਜੱਜਕਮਚੇਅਰਮੈਨਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਵੱਲੋਂ  ਕੇਂਦਰੀ ਜੇਲ੍ਹਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਕੱਤਰਕਮਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਪਰਾਜਿਤਾ ਜੋਸ਼ੀਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਹੁਸ਼ਿਆਰਪੁਰ ਵੀ ਨਾਲ ਸ਼ਾਮਿਲ ਸਨ। ਇਸ ਦੌਰੇ ਦੌਰਾਨ ਹਵਾਲਾਤੀ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂਕੈਦੀਆਂ ਦੀ ਸਿਹਤ ਪੱਖੋ ਜਾਣਕਾਰੀ ਲਈ ਗਈ। ਸੈਂਟਰਲ ਜੇਲ੍ਹ ਦੇ ਰਜਿਸਟਰ ਚੈਕ ਕੀਤੇ ਗਏ।

 

ਕੇਂਦਰੀ ਜੇਲ੍ਹਹੁਸ਼ਿਆਰਪੁਰ ਵਿੱਚ ਕੈਦੀਆਂ ਦੇ ਬੈਰਕਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿਸ਼ਾਨਿਰਦੇਸ਼ ਦਿੱਤੇ ਗਏ ਹਵਾਲਾਤੀਆਂ/ਕੈਦੀਆਂ ਦੇ ਕੇਸਾਂ ਡਾਟਾ ਸਮੇਂ ਸਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤਾ ਜਾਵੇ ਤਾਂ ਜੋ ਹਵਾਲਾਤੀਆਂ ਦੇ ਕੇਸਾਂ ਵਿੱਚ ਜਮਾਨਤ ਤੇ ਰਿਹਾ ਕਰਨ ਲਈ ਸਬੰਧਤ ਅਦਾਲਤਾਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਸਕੇ।

Advertisements
 

ਇਸ ਤੋਂ ਇਲਾਵਾ ਜ਼ਿਲ੍ਹਾ ਤੇ ਸ਼ੈਸ਼ਨ ਜੱਜਕਮਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀਹੁਸ਼ਿਆਰਪੁਰ ਵੱਲੋਂ ਜੇਲ੍ਹ ਵਿੱਚ ਬੈਰਕਾਂ ਦੀ ਸਾਫਸਫਾਈ ਅਤੇ ਬਾਥਰੂਮਾਂ ਦੀ ਸਫਾਈ ਆਦਿ ਨੂੰ ਦੇਖਦੇ ਹੋਏ ਸਵੱਛਤਾ ਦਾ ਧਿਆਨ ਰੱਖਣ ਲਈ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਗਏ। ਇਹ ਵੀ ਨਿਰਦੇਸ਼ ਦਿੱਤੇ ਕਿ ਮਨੋਚਿਕਿਤਸਕ/ਮਨੋਵਿਗਿਆਨਿਕ ਸਪੈਸ਼ਲਿਸਟ ਕੋਸਲਰਾਂ ਤੋ ਜੇਲ ਵਿੱਚ ਬੰਦ ਹਵਾਲਾਤੀ ਮਰੀਜਾਂ ਦੀ ਰੈਗੂਲਰ ਕੋਸਲਿੰਗ ਕਰਵਾਈ ਜਾਵੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀਹੁਸ਼ਿਆਰਪੁਰ ਵਲੋ ਲਗਾਏ ਜਾਣ ਵਾਲੇ ਮਹੀਨਾਵਾਰ ਮੈਡੀਕਲ ਕੈਂਪ ਵਿੱਚ ਜਿਹਨਾਂ ਹਵਾਲਾਤੀਆਂ/ਕੈਦੀਆਂ ਦੀ ਸਿਹਤ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਚੈੱਕ ਅੱਪ ਕਰਵਾਉਣਾ ਯਕੀਨੀ ਬਣਾਇਆ ਜਾਵੇ।ਇਸ ਦੇ ਨਾਲ ਹੀ ਰਸੋਈ (ਲੰਗਰਹਾਲ) ਵਿੱਚ ਬਣਾਏ ਗਏ ਖਾਣੇ ਦਾ ਜਾਇਜ਼ਾ ਲਿਆ ਗਿਆ।

LEAVE A REPLY

Please enter your comment!
Please enter your name here