Wednesday, October 28, 2026
Home Hoshiarpur ਗੋਲਡੀ ਨੇ ਕੀਤਾ ਅਰਬਨ ਇੰਨਵਾਇਰਮੈਂਟ ਇਮਪਰੁਵਮੈਂਟ ਪ੍ਰੋਗਰਾਮ ਅਧੀਨ ਹੋਣ ਵਾਲੇ ਵਿਕਾਸ ਕੰਮਾਂ...

ਗੋਲਡੀ ਨੇ ਕੀਤਾ ਅਰਬਨ ਇੰਨਵਾਇਰਮੈਂਟ ਇਮਪਰੁਵਮੈਂਟ ਪ੍ਰੋਗਰਾਮ ਅਧੀਨ ਹੋਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ

ਮਾਹਿਲਪੁਰ (ਦ ਸਟੈਲਰ ਨਿਊਜ਼)। ਪੰਜਾਬ ਅਰਬਨ ਇੰਨਵਾਇਰਮੈਂਟ ਇਮਪਰੁਵਮੈਂਟ ਪ੍ਰੋਗਰਾਮ ਫੇਜ਼ 2 ਅਧੀਨ ਨਗਰ ਪੰਚਾਇਤ ਮਾਹਿਲਪੁਰ ਵਿਖੇ ਹੋਣ ਵਾਲੇ ਕੰਮਾਂ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਲਵ ਕੁਮਾਰ ਗੋਲਡੀ ਹਲਕਾ ਇੰਚਾਰਜ ਗੜ•ਸ਼ੰਕਰ ਵਲੋਂ ਕੀਤਾ ਗਿਆ। ਇਸ ਮੌਕੇ ਆਗੂ ਹਰਵਿੰਦਰ ਸਿੰਘ ਸੰਘਾ ਮੁਗੋਵਾਲ ਸੰਮਤੀ ਮੈਂਬਰ, ਕਾਰਜ ਸਾਧਕ ਅਫਸਰ ਰਾਮ ਪ੍ਰਕਾਸ਼, ਅਜੈਬ ਸਿੰਘ ਬੋਪਾਰਾਏ, ਮੋਹਣ ਸਿੰਘ ਥਿਆੜਾ ਚੇਅਰਮੈਨ ਮਾਰਕੀਟ ਕਮੇਟੀ ਗੜ•ਸ਼ੰਕਰ, ਕੁਲਭੂਸ਼ਨ ਸ਼ੋਰੀ ਗੜ•ਸ਼ੰਕਰ, ਸੁਰਿੰਦਰ ਕੁਮਾਰ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਉਨ•ਾਂ ਨਾਲ ਹਾਜਰ ਸਨ।

Advertisements

ਇਸ ਮੌਕੇ ਮਾਹਿਲਪੁਰ ਦੇ ਵੱਖ ਵੱਖ 4 ਵਾਰਡਾਂ ਵਿੱਚ ਲਵ ਕੁਮਾਰ ਗੋਲਡੀ ਵਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਚਨਵੱਧ ਹੈ ਤੇ ਲਗਾਤਾਰ ਵਿਕਾਸ ਕਾਰਜ ਜਾਰੀ ਹਨ। ਉਨ•ਾਂ ਕਿਹਾ ਕਿ ਮਾਹਿਲਪੁਰ ਨਗਰ ਪੰਚਾਇਤ ਨੂੰ ਡੇਢ ਕਰੋੜ ਦੇ ਕਰੀਬ ਰਾਸ਼ੀ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਹੈ ਜਿਸ ਨਾਲ ਮਾਹਿਲਪੁਰ ਦਾ ਸਰਵਪੱਖੀ ਵਿਕਾਸ ਹੋਵੇਗਾ। ਇਸ ਮੌਕੇ ਸੰਤੋਖ ਸਿੰਘ, ਅਜਮੇਰ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਜਸਵੰਤ ਸਿੰਘ ਸੀਹਰਾ, ਬੱਗਾ ਸਿੰਘ ਸਿੰਘ ਸਮੇਤ ਇਲਾਕਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here