ਖਾਲਸਾਈ ਖੇਡਾਂ ਅਤੇ ਬੱਚਿਆਂ ਦੀ ਸਟੇਜ ਪਰਫਾਰਮੈਂਸ 22 ਅਤੇ 23 ਦਸੰਬਰ ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਮਿਤੀ 22 ਦਸੰਬਰ…ਦੇ ਪ੍ਰੋਗਰਾਮ ਨਿਮਨਲਿਖਿਤ  ਹਨ ਜਿਹਨਾਂ ਚ ਬੱਚਿਆਂ ਦੀਆਂ (ਖੇਡਾਂ (100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਲੰਬੀ ਛਾਲ, ਗੋਲਾਂ ਸਿੱਟਨਾਂ, 45+ ਮਰਦਾਂ ਅਤੇ ਔਰਤਾਂ ਦੀਆਂ ਰੱਸਾ ਕੱਸ਼ੀ ਅਤੇ ਪੰਜਾਬ ਅਤੇ ਹਰਿਆਣਾ ਕਲੱਬ ਦੀਆ ਕੁੜੀਆ ਦਾ ਕਬੱਡੀ ਮੈਚ ਅਤੇ ਖਾਲਸਾਈ ਖੇਡ ਗੱਤਕਾ ਮੁਕਾਬਲਾ) ਮਿਤੀ 22 ਦਸੰਬਰ 2023 ਦਿਨ ਸ਼ੁੱਕਰਵਾਰ ਨੂੰ ਦੇਵੀ ਤਲਾਬ ਗਰਾਉਂਡ, ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ।

Advertisements

22 ਮਿਤੀ 23 ਦਸੰਬਰ ਦੇ ਪ੍ਰੋਗਰਾਮ ਨਿਮਨਲਿਖਤ ਹਨ ਜਿਨ੍ਹਾਂ ਚ ਬੱਚਿਆਂ ਦੀ ਸਟੇਜ਼ ਪਰਫਾਰਮੇਂਸ, ਦੁਮਾਲਾ, ਗੱਤਕਾ, ਕਵਿਸ਼ਰੀ, ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲਾ ਭਾਈ ਗੁਰਦਾਸ ਜੀ ਗੁਰਮਤਿ ਵਿਦਿਆਲਿਆ ਵਲੋਂ ਮਿਤੀ 23 ਦਸਬੰਰ 2023 ਦਿਨ ਸ਼ਨਿਵਾਰ 9 ਵਜੇ ਸਵੇਰੇ ਦੇਵੀ ਤਲਾਬ ਗਰਾਊਂਡ, ਕਪੂਰਥਲਾ) ਵਿੱਖੇ ਕਰਵਾਇਆ ਜਾ ਰਿਹਾ ਹੈ, ਜੋ ਕਿ ਸਾਹਿਬ ਏ ਕਮਾਲ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸਹਾਦਤ ਨੂੰ ਸਮਰਪਿਤ ਹੋਵੇਗਾ।ਇਸ ਖੇਡਾਂ ਅਤੇ ਗੁਰਮਤਿ ਸਮਾਗਮ ਵਿੱਚ ਪਹੁੰਚ ਰਹੇ।

ਸੰਤ ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ (ਗੁਰਸਰ ਸਾਹਿਬ ਸੈਫਲਾਬਾਦ), ਸੰਤ ਬਾਬਾ ਮਹਾਤਮਾ ਮੁਨੀ ਜੀ (ਖੇੜਾ ਬੇਟ), ਸੰਤ ਬਾਬਾ ਅਵਤਾਰ ਸਿੰਘ ਜੀ (ਸੁਰ ਸਿੰਘ ਵਾਲੇ), ਸੰਤ ਬਾਬਾ ਜੋਗਾ ਸਿੰਘ ਜੀ ਮੌਜੂਦਾ ਮੁੱਖੀ ਮਿਸਲ ਸ਼ਹੀਦਾਂ ਤਰਨਾ ਦਲ, ਸੰਤ ਬਾਬਾ ਅਮਰੀਕ ਸਿੰਘ ਜੀ (ਖੁਖਰੈਨ ਵਾਲੇ), ਸੰਤ ਬਾਬਾ ਹਰੀ ਸਿੰਘ ਜੀ, ਸੰਤ ਬਾਬਾ ਜੋਗਿੰਦਰ ਸਿੰਘ ਜੀ (96 ਕਰੌੜੀ ਬੁੱਢਾ ਦਲ ਰਕਬਾ ਸਾਹਿਬ), ਜੱਥੇਦਾਰ ਬਾਬਾ ਗੁਰਦੇਵ ਸਿੰਘ ਜੀ। ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦੇ ਦਿੱਤੇ ਜਾਂਦੇ ਹਨ।

LEAVE A REPLY

Please enter your comment!
Please enter your name here