ਸੰਘਣੀ ਧੁੰਦ ਕਾਰਨ ਬਲੈਰੋ ਗੱਡੀ ਨੇ ਅੱਗੇ ਜਾ ਰਹੀ ਸਕੂਲੀ ਬੱਸ ਨੂੰ ਮਾਰੀ ਟੱਕਰ, ਜ਼ਖ਼ਮੀ

ਤਰਨਤਾਰਨ (ਦ ਸਟੈਲਰ ਨਿਊਜ਼), ਪਲਕ। ਤਰਨਤਾਰਨ ਦੇ ਕਸਬਾ ਖਾਲੜਾ ਵਿੱਚ ਇੱਕ ਸੜਕ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਿੱਥੇ ਕਿ ਸੰਘਣੀ ਧੁੰਦ ਕਾਰਨ ਬਲੈਰੋ ਗੱਡੀ ਨੇ ਅੱਗੇ ਜਾ ਰਹੀ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਵਾਰ ਲੋਕ ਵੀ ਜ਼ਖ਼ਮੀ ਹੋ ਗਏ।

Advertisements

ਜਾਣਕਾਰੀ ਮੁਤਾਬਕ ਬਲੈਰੋ ਵਿਚ ਮਜ਼ਦੂਰ ਸਨ ਜੋ ਕੰਮ ਤੇ ਜਾ ਰਹੇ ਸਨ। ਗੱਡੀ ਵਿੱਚ ਕਰੀਬ 10 ਮਰਦ ਅਤੇ ਔਰਤਾਂ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦਕਿ ਇਸ ਹਾਦਸੇ ਵਿਚ ਸਕੂਲੀ ਬੱਚਿਆਂ ਦਾ ਬਚਾਅ ਰਿਹਾ। ਰੱਬ ਦਾ ਸ਼ੁਕਰ ਰਿਹਾ ਕਿ ਕੋਈ ਵੱਡਾ ਹਾਦਸਾ ਹੋਣੋ ਟੱਲ ਗਿਆ।

LEAVE A REPLY

Please enter your comment!
Please enter your name here