ਨਸ਼ਾ ਛਡਾਉ ਕੇਂਦਰ ਪਿੰਡ ਰਮੀਦੀ ਦੇ ਸੰਚਾਲਕ ਜਗਤਾਰ ਸਿੰਘ ਨੂੰ ਸਾਥੀਆਂ ਸਮੇਤ ਪੁਲਿਸ ਨੇ ਕੀਤਾ ਗਿਰਫ਼ਤਾਰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਰਾਜਬਚਨ ਸਿੰਘ ਸੰਧੂ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਨਸ਼ਿਆਂ ਅਤੇ ਗੈਰ ਕਨੂੰਨੀ ਢੰਗ ਨਾਲ ਨਸ਼ਾ ਛਡਾਉਣ ਵਾਲੇ ਕੇਂਦਰਾ ਉਪਰ ਨਿਗਰਾਨੀ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਅਤੇ ਕਾਰਵਾਈ ਕਰਨ ਤਹਿਤ ਜਗਜੀਤ ਸਿੰਘ ਸਰੋਆ SP(D) ਕਪੂਰਥਲਾ ਦੀ ਅਗਵਾਈ ਹੇਠ ਅਤੇ ਅਮਰੀਕ ਸਿੰਘ ਚਾਹਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਮੁਦੱਈ ਪਰਮਜੀਤ ਸਿੰਘ ਚੰਦੀ ਪੁੱਤਰ ਸੋਹਣ ਸਿੰਘ ਚੰਦੀ ਵਾਸੀ ਪਿੰਡ ਪਰਜੀਆ ਖੁਰਦ ਥਾਣਾ ਸ਼ਾਹਕੋਟ ਜਿਲਾ ਜਲੰਧਰ ਹਾਲ ਵਾਸੀ ਪਿੰਡ ਰਾਜੋਵਾਲ ਥਾਣਾ ਨੂਰਮਹਿਲ ਜਿਲਾ ਜਲੰਧਰ ਵਲੋ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਨਸ਼ਾ ਛਡਾਉ ਕੇਂਦਰ ਪਿੰਡ ਰਮੀਦੀ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਥਾਣਾ ਸੁਭਾਨਪੁਰ ਜ਼ਿਲਾ੍ ਕਪੂਰਥਲਾ ਖਿਲਾਫ ਮੁਕਦਮਾ ਨੰਬਰ 96 ਅ/ਧ 323,506,366-ਅ,344,148,149 IPC ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਵਾਇਆ ਗਿਆ ਕਿ ਸੀ ਉਸਦਾ ਲੜਕਾ ਨਰਿੰਦਰ ਪਾਲ ਸਿੰਘ ਜੋ ਵਿਦੇਸ਼ ਦੁਬਈ ਤੋ ਕਰੀਬ 04 ਮਹੀਨੇ ਪਹਿਲਾ ਪਿੰਡ ਰਾਜੋਵਾਲ ਆਇਆ ਸੀ।

Advertisements

ਉਸਨੂੰ ਪਤਾ ਲੱਗਾ ਕਿ ਉਸਦਾ ਲੜਕਾ ਨਰਿੰਦਰ ਪਾਲ ਸਿੰਘ ਮਾੜੀ ਸੰਗਤ ਦਾ ਆਦੀ ਹੋ ਗਿਆ ਹੈ ਅਤੇ ਨਸ਼ਾਂ ਕਰਨ ਲੱਗ ਪਿਆ ਹੈ। ਉਸਨੂੰ ਪਤਾ ਲੱਗਾ ਕਿ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਪਿੰਡ ਰਮੀਦੀ ਥਾਣਾ ਸੁਭਾਨਪੁਰ ਵਿੱਚ ਹੈ ਜੋ ਕਿ ਨਸ਼ਾਂ ਕਰਨ ਵਾਲੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਅਹਿਮ ਯੋਗਦਾਨ ਪਾਉਦਾ ਹੈ ਅਤੇ ਗੁਰਮੱਤ ਸਿਖਿਆ ਦੇ ਨਾਲ ਬੱਚਿਆ ਨੁੰ ਨਸ਼ਾਂ ਰਹਿਤ ਕਰਦੇ ਹਨ ਜਿਸਤੇ ਉਸਨੇ ਆਪਣਾ ਲੜਕਾ ਉਹਨਾਂ ਦੇ ਨਸ਼ਾ ਛਡਾਉ ਕੇਂਦਰ ਵਿੱਚ ਜਮਾ੍ ਕਰਵਾ ਦਿੱਤਾ ਅਤੇ 20,000 ਰੁਪਏ ਫੀਸ ਵੀ ਜਮਾ੍ ਕਰਵਾ ਦਿੱਤੀ ਸੀ। ਪਰ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਉਕਤ ਉਹਨਾਂ ਦੇ ਬੇਟੇ ਦੀ ਕੁੱਟਮਾਰ ਕਰਦੇ ਹਨ ਅਤੇ ਹੁਣ ਉਹਨਾਂ ਤੋ 3,00,000 ਲੱਖ ਦੀ ਡਿਮਾਂਡ ਕਰ ਰਿਹਾ ਹੈ ਅਤੇ ਕਹਿ ਰਿਹਾਂ ਜੇ ਉਸਨੇ ਪੈਸੇ ਨਹੀ ਦਿੱਤੇ ਤਾਂ ਉਹ ਉਸਦੇ ਲੜਕੇ ਨੂੰ ਮਾਰ ਦੇਣਗੇ। ਮੁਕਦਮੇ ਦੀ ਤਫਤੀਸ਼ ਵਿੱਚ ਹਰਜੀਤ ਸਿੰਘ ਮੁੱਖ ਅਫਸਰ ਥਾਣਾ ਸੁਭਾਨਪੁਰ ਸਮੇਤ ਪੁਲਿਸ ਪਾਰਟੀ ਵੱਲੋ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਪਿੰਡ ਰਮੀਦੀ ਦੇ ਖੇਤਾ ਵਿੱਚ ਬਣੇ ਡੇਰੇ ਤੇ ਰੇਡ ਕੀਤਾ ਗਿਆ ਜਿਥੋ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਸਮੇਤ ਸੁਖਵਿੰਦਰ ਸਿੰਘ ਉਰਫ ਸੁਖਾ ਗਰਨੇਟ ਪੁੱਤਰ ਜਰਨੈਲ ਸਿੰਘ ਵਾਸੀ ਜੈ ਰਾਮਪੁਰ  ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਬਲਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਡੋਗਰਾਵਾਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਪਵਿੱਤਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਅਹਿਮ ਕਾਜੀ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਨੂੰ ਕਾਬੂ ਕੀਤਾ ਗਿਆ।

ਇਹਨਾ ਦੇ ਕਬਜੇ ਵਿੱਚੋ ਇੱਕ ਵੱਡੇ ਹਾਲ ਵਿੱਚ ਬੰਦ 20 ਨੋਜਵਾਨਾ ਨੂੰ ਛਡਾਇਆ ਗਿਆ ਤੇ ਇਹਨਾ ਡੇਰੇ ਤੋ 4 ਲੱਕੜ ਦੇ ਡੰਡੇ, ਕੱਝ ਜਰੂਰੀ ਕਾਗਜਾਤ ਅਤੇ ਇੱਕ ਕਾਰ ਸਵਿਫਟ ਨੰਬਰੀ PB-30-D-2160 ਰੰਗ ਲਾਲ ਬ੍ਰਾਮਦ ਕੀਤੀ ਦੋਰਾਨੇ ਤਫਤੀਸ ਇਹ ਗੱਲ ਸਾਮਣੇ ਆਈ ਕਿ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਉਕਤ ਆਪਣੇ ਸਾਥੀਆ ਨਾਲ ਮਿਲ ਕੇ ਨਸਾ ਛਡਾਉਣ ਅਤੇ ਗੁਰਮੰਤ ਗਿਆਨ ਦੇਣ ਦੀ ਆੜ ਵਿੱਚ ਜੋ ਨੋਜਵਾਨ ਨਸੇ ਦੇ ਆਦੀ ਹੋ ਜਾਦੇ ਸਨ ਨੂੰ ਡੇਰੇ ਵਿੱਚ ਚੁੱਕ ਕੇ ਲੈ ਆਉਦੇ ਸਨ ਅਤੇ ਉਹਨਾ ਦੇ ਭੋਲੇ ਭਾਲੇ ਪਰਿਵਾਰਾ ਪਾਸੋ ਭਾਰੀ ਮਾਤਰਾ ਵਿੱਚ ਪੈਸੇ ਵਸੂਲ ਕਰਦੇ ਸਨ ਅਤੇ ਫਿਰ ਉਹਨਾ ਦੇ ਬੱਚਿਆ ਨੂੰ ਛੱਡਣ ਦੇ ਬਦਲੇ ਉਹਨਾ ਨੂੰ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰਦੇ ਸਨ ਅਤੇ ਪੈਸੇ ਲੈਦੇ ਸਨ ਅਤੇ ਇਹ ਡੇਰੇ ਅੰਦਰ ਨੋਜਵਾਨਾ ਨੂੰ ਨਸ਼ੇ ਵੱਜੋ ਨਸ਼ੀਲੀਆ ਗੋਲੀਆ ਖਵਾਉਦੇ ਸਨ ਅਤੇ ਉਹਨਾ ਦੀ ਕੁੱਟਮਾਰ ਕਰਦੇ ਸਨ ਜਿਸ ਤੇ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਸਮੇਤ ਸੁਖਵਿੰਦਰ ਸਿੰਘ ਉਰਫ ਸੁਖਾ ਗਰਨੇਟ ਪੁੱਤਰ ਜਰਨੈਲ ਸਿੰਘ ਵਾਸੀ ਜੈ ਰਾਮਪੁਰ  ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਬਲਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਡੋਗਰਾਵਾਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ, ਪਵਿੱਤਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਅਹਿਮ ਕਾਜੀ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪੁਛਗਿਛ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here