ਕਰਫਿਊ ਦੋਰਾਨ ਘਰ ਵਿੱਚ ਪਾਰਟੀ ਕਰਨ ਵਾਲੇ 27 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ 7 ਮੁਕੱਦਮੇ ਦਰਜ

ਪਠਾਨਕੋਟ ( ਦ ਸਟੈਲਰ ਨਿਊਜ਼)। ਮਾਨਯੋਗ ਦੀਪਕ ਹਿਲੋਰੀ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲਾ ਪਠਾਨਕੋਟ ਵਿੱਚ ਕੋਵਿਡ-19 ਮਹਾਂਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵੱਲੋ ਜਾਰੀ ਹੋਈਆ ਹਦਾਇਤਾਂ ਦੀ ਉਲੰਘਣਾ ਕਰਕੇ 5 ਵਿਅਕਤੀਆਂ ਤੋਂ ਵੱਧ ਇਕੱਠੇ ਬੈਠ ਕੇ ਘਰ ਵਿੱਚ ਪਾਰਟੀ ਕਰਦੇ ਦੋਰਾਨ ਸ਼ਰਾਬ ਪੀ ਰਹੇ 27 ਵਿਅਕਤੀਆਂ ਦੇ ਖਿਲਾਫ 7 ਮੁਕੱਦਮੇ ਵੱਖ ਵੱਖ ਧਰਾਵਾਂ 68-1-14 Ex Act, 188 IPC, 51 Disaster Management Act, 3 Epidemic Act ਅਧੀਨ ਦਰਜ ਰਜਿਸਟਰ ਕੀਤੇ ਗਏ ਹਨ। ਜਿਹਨਾ ਵਿੱਚੋ ਥਾਣਾ ਸ਼ਾਹਪੁਰਕੰਡੀ ਵਿੱਖੇ 1 ਮੁਕੱਦਮਾ ਬਰਖਿਲਾਫ ਹਿੰਮਤ ਪੁੱਤਰ ਲੇਟ ਵਿਨੋਦ ਕੁਮਾਰ ਵਾਸੀ ਖਾਨਪੁਰ ਵਾਰਡ ਨੰਬਰ.2 ਪਠਾਨਕੋਟ, ਬਾਲਕਿਸ਼ਨ ਪੁੱਤਰ ਜਗਦੀਸ਼ ਰਾਜ ਵਾਸੀ ਉੱਤਮ ਗਾਰਡਨ ਕਲੋਨੀ, ਸੀਰਤ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਗਲੀ ਨੰਬਰ 7 ਖਾਨਪੁਰ, ਜਿਤੇਸ਼ ਕੁਮਾਰ ਉਰਫ ਅਰੁਨ ਕੁਮਾਰ ਪੁੱਤਰ ਕੈਲਾਸ਼ ਕੁਮਾਰ ਵਾਸੀ ਨੇੜੇ ਓਬਰਾਏ ਸਰਵਿਸ ਸਟੇਸ਼ਨ ਉੱਤਮ ਕਲੋਨੀ ਮਨਵਾਲ ਬਾਗ, ਜਤਿਨ ਸੂਰੀ ਪੁੱਤਰ ਕਮਲ ਸੁਰੀਨ ਵਾਸ਼ੀ ਵਾਰਡ ਨੰਬਰ.7 ਖਾਨਪੁਰ, ਹਰਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 352 ਗਲੀ ਨੰਬਰ.1 ਪ੍ਰੇਮ ਨਗਰ ਪਠਾਨਕੋਟ, ਥਾਣਾ ਸਦਰ ਪਠਾਨਕੋਟ ਵਿਖੇ 1 ਮੁਕੱਦਮਾ ਬਰਖਿਲਾਫ ਰਛਪਾਲ ਸਿੰਘ ਪੁੱਤਰ ਕਰਨ ਸਿੰਘ ਵਾਸੀ ਧਲੋਰੀਆਂ ਜਿਲਾ ਪਠਾਨਕੋਟ, ਲਖਵਿੰਦਰ ਸਿੰਘ ਪੁੱਤਰ ਸੋਹਨ ਲਾਲ ਵਾਸੀ ਗੋਤਰਾਂ ਲਾਹੜੀ, ਥਾਣਾ ਤਾਰਾਗੜ ਵਿਖੇ 2 ਮੁਕੱਦਮੇ ਬਰਖਿਲਾਫ ਮੋਹਨ ਲਾਲ ਪੁੱਤਰ ਸਾਂਝੀ ਰਾਮ ਵਾਸੀ ਨੱਕੀ, ਰੂਪ ਲਾਲ ਪੁੱਤਰ ਰਾਮ ਸਿੰਘ ਵਾਸੀ ਮਲਕਾਨਾ, ਕਿਸ਼ੋਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਰਮਾਂਨੰਦ, ਸੰਜੀਵ ਕੁਮਾਰ ਪੁੱਤਰ ਬਸੰਤ ਸਿੰਘ ਵਾਸੀ ਹਯਾਤੀਚੱਕ ਅਤੇ ਸੁਰਜੀਤ ਕੁਮਾਰ ਪੁੱਤਰ ਗੋਪਾਲ ਦਾਸ ਵਾਸੀ ਕੱਥਲੋਰ, ਪੰਕਜ ਸੈਣੀ ਪੁੱਤਰ ਸੁਰਿੰਦਰ ਕੁਮਾਰ, ਬਲਬੀਰ ਕੁਮਾਰ ਪੁੱਤਰ ਰਾਮ ਸ਼ਰਨ ਵਾਸੀਆਨ ਸ਼ੌੜੀਆਂ, ਗਨੇਸ਼ ਕੁਮਾਰ ਪੁੱਤਰ ਕਰਮ ਚੰਦ ਵਾਸੀ ਕਾਸ਼ੀ ਬਾੜਮਾਂ, ਦੀਪਕ ਪ੍ਰਕਾਸ਼ ਪੁੱਤਰ ਓਮ ਪ੍ਰਕਾਸ਼ ਵਾਸੀ ਚਾਰ-ਮਰਲਾ ਕੁਆਰਟਰ ਪਠਾਨਕੋਟ, ਸੰਦੀਪ ਕੁਮਾਰ ਪੁੱਤਰ ਬਲਜੀਤ ਰਾਮ ਵਾਸੀ ਸ਼ੌੜੀਆਂ ਜਿਲਾ ਪਠਾਨਕੋਟ, ਥਾਣਾ ਨਰੋਟ ਜੈਮਲ ਸਿੰਘ ਵਿਖੇ 3 ਮੁਕੱਦਮੇ ਬਰਖਿਲਾਫ ਨਾਨਕ ਚੰਦ ਪੁੱਤਰ ਮੋਹਨ ਲਾਲ ਵਾਸੀ ਬਲੋਤਰ, ਮੁਕੇਸ਼ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਕੋਟਲੀ ਜਵਾਹਰ, ਅਸ਼ੋਕ ਕੁਮਾਰ ਪੁੱਤਰ ਕਾਕੂ ਰਾਮ ਵਾਸੀ ਬੇਗੋਵਾਲ, ਰਾਜ ਕੁਮਾਰ ਪੁੱਤਰ ਦੇਵ ਰਾਜ ਵਾਸੀ ਬਸਾਊ ਬਾੜਮਾਂ, ਜਗਮੋਹਨ ਪੁੱਤਰ ਰਮੇਸ਼ ਪਾਲ ਵਾਸੀ ਆਦਮ ਬਾੜਮਾਂ ਅਤੇ ਦੇਸ ਰਾਜ ਪੁੱਤਰ ਗਰੀਬ ਦਾਸ, ਮਹਿੰਦਰ ਸਿੰਘ ਪੁੱਤਰ ਗਰੀਬ ਦਾਸ, ਕੁਲਦੇਵ ਰਾਜ ਪੁੱਤਰ ਗਿਆਨ ਚੰਦ ਵਾਸੀਆਂਨ ਰੱਤੜਵਾਂ, ਬਨਾਰਸੀ ਦਾਸ ਪੁੱਤਰ ਕਿਸ਼ਨ ਚੰਦ ਵਾਸੀ ਮਿਰਜਾਪੁਰ ਜਿਲਾ ਪਠਾਨਕੋਟ ਦਰਜ ਰਜਿਸਟਰ ਕੀਤੇ ਗਏ ਹਨ।

Advertisements

ਇਸ ਤੋ ਇਲਾਵਾ ਰਾਤ ਦੇ ਕਰਫਿਉ ਨੂੰ ਲਾਗੂ ਕਰਨ ਦੇ ਲਈ ਪਠਾਨਕੋਟ ਪੁਲਿਸ ਵੱਲੋ ਸਪੈਸ਼ਲ ਮੁਹਿਮ ਚਲਾਈ ਜਾ ਰਹੀ ਹੈ ਕਰਫਿਉ  ਦੋਰਾਨ ਕਾਨੂੰਨਾ ਦੀ ਉਲਘੰਨਾ ਕਰਨ  ਵਾਲੇ ਵਿਅਕਤੀਆ ਖਿਲ਼ਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋ ਇਲਾਵਾ ਘਰਾ ਵਿੱਚ ਕੀਤੀਆ ਜਾਣ ਵਾਲੀਆਂ ਨਿੱਜੀ ਪਾਰਟੀਆ ਤੇ ਵੀ ਨਜਰ ਰੱਖੀ ਜਾ ਰਹੀ ਹੈ ਘਰਾਂ ਵਿੱਚ 5 ਤੋ ਵੱਧ ਵਿਅਕਤੀਆਂ ਵੱਲੋ ਇੱਕਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ। ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

LEAVE A REPLY

Please enter your comment!
Please enter your name here