ਮੁੰਬਈ ਪੁਲਿਸ ਨੇ ਆਨਲਾਈਨ ਨੌਕਰੀ ਅਤੇ ਪਾਰਟ-ਟਾਈਮ ਨੌਕਰੀ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਮੁੰਬਈ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁੰਬਈ ਪੁਲਿਸ ਨੇ ਆਨਲਾਈਨ ਨੌਕਰੀ ਅਤੇ ਪਾਰਟ-ਟਾਈਮ ਨੌਕਰੀ ਦੇ ਨਾਂ ਤੇ ਧੋਖਾਧੜੀ ਕਰ ਰਹੇ ਦੋ ਠੱਗਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੋਸ਼ੀਆਂ ਦੀ ਪਹਿਚਾਣ ਰੁਪੇਸ਼ ਠੱਕਰ ਅਤੇ ਪੰਕਜ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਾਰਟ-ਟਾਈਮ ਨੌਕਰੀ ਦਾ ਲਾਲਚ ਦੇ ਕੇ ਲੱਖਾਂ ਰੁਪਏ ਕਮਾਉਣ ਦਾ ਵਾਅਦਾ ਕਰਕੇ ਲੋਕਾਂ ਨੂੰ ਠੱਗਦੇ ਸਨ, ਤੇ ਇਨ੍ਹਾਂ ਨੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਜਾਣਕਾਰੀ ਮੁਤਾਬਕ ਇਹਨਾਂ ਦੇ ਬੈਂਕ ਖਾਤਿਆਂ ਵਿੱਚੋ ਤਿੰਨ ਮਹੀਨਿਆਂ ਵਿੱਚ 60 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ, ਵੀਰਮਾਤਾ ਜੀਜਾਬਾਈ ਟੈਕਨਾਲੋਜੀ ਇੰਸਟੀਚਿਊਟ ਦੇ ਹੋਸਟਲ ਵਿੱਚ ਰਹਿਣ ਵਾਲੀ 19 ਸਾਲਾ ਵਿਦਿਆਰਥਣ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਧੋਖੇਬਾਜ਼ਾਂ ਨੇ ਉਸ ਨਾਲ ਵਟਸਐਪ ਰਾਹੀਂ ਸੰਪਰਕ ਕੀਤਾ ਸੀ।

Advertisements

ਠੱਗਾਂ ਨੇ ਉਸਨੂੰ ਘਰ ਵਿੱਚ ਪਾਰਟ-ਟਾਈਮ ਨੌਕਰੀ ਦਾ ਲਾਲਚ ਦਿੱਤਾ, ਅਤੇ ਇੱਕ ਟੈਲੀਗ੍ਰਾਮ ਚੈਨਲ ਨਾਲ ਜੋੜਿਆ, ਤੇ ਉਨ੍ਹਾਂ ਉਸਨੂੰ ਬਿਹਤਰ ਰਿਟਰਨ ਦਾ ਵਾਅਦਾ ਕਰਦੇ ਹੋਏ ਵੱਖ-ਵੱਖ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਨ ਲਈ ਕਿਹਾ, ਅਤੇ ਉਸਨੇ ਉਹਨਾਂ ਦੇ ਖਾਤੇ ਵਿੱਚ 2.45 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਬਾਅਦ ਵਿੱਚ ਜਦੋਂ ਕੰਮ ਨਾ ਮਿਲਿਆ ਤਾਂ ਧੋਖਾਧੜੀ ਦਾ ਪਤਾ ਲੱਗਾ। ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਸ਼ਿਕਾਇਤ ਦੇ ਅਧਾਰ ਤੇ ਪੁiਲਸ ਨੇ ਬੈਂਕ ਖਾਤਿਆਂ ਦਾ ਪਤਾ ਲਗਾਇਆ, ਜਿਨ੍ਹਾਂ ਵਿੱਚ ਪੁiਲਸ ਨੇ 1.1 ਕਰੋੜ ਰੁਪਏ ਜਮ੍ਹਾ ਕਰ ਦਿੱਤੇ ਹਨ।

ਇਸ ਤੋਂ ਬਾਅਦ ਇਨ੍ਹਾਂ ਖਾਤਿਆਂ ਰਾਹੀਂ ਧੋਖੇਬਾਜ਼ਾਂ ਦਾ ਪਤਾ ਲਗਾਇਆ, ਤੇ ਮੁਲਜ਼ਮਾਂ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਗਾਂਧੀਨਗਰ, ਗੁਜਰਾਤ ਪੁੱਜੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 33 ਡੈਬਿਟ/ਕ੍ਰੈਡਿਟ ਕਾਰਡ, ਵੱਖ-ਵੱਖ ਬੈਂਕਾਂ ਦੀਆਂ 32 ਚੈੱਕ ਬੁੱਕਾਂ, ਛੇ ਮੋਬਾਈਲ ਫ਼ੋਨ ਅਤੇ 28 ਸਿਮ ਕਾਰਡ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਾਕੀਆ ਦੀ ਭਾਲ ਜਾਰੀ ਕਰ ਦਿੱਤੀ ਹੈ।

LEAVE A REPLY

Please enter your comment!
Please enter your name here