ਪਿੰਡ ਛਾਂਗਾ ਖੁਰਦ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨਾਂ ਨੇ ਵਿਅਕਤੀ ਤੇ ਕੀਤਾ ਹਮਲਾ, ਗੰਭੀਰ ਜ਼ਖਮੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਿਰੋਜ਼ਪੁਰ ਦੇ ਪੈਦੇ ਪਿੰਡ ਛਾਂਗਾ ਖੁਰਦ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਵਿਅਕਤੀ ਦੀ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ।ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਰਮਨ ਸਿੰਘ, ਵਿਕਰਮ ਸਿੰਘ ਵਾਸੀ ਪਿੰਡ ਛਾਂਗਾ ਖੁਰਦ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਆਪਣੇ ਘਰ ਦਾ ਸਮਾਨ ਖਰੀਦ ਕੇ ਵਾਪਸ ਆ ਰਿਹਾ ਸੀ, ਤਾਂ ਨੌਜਵਾਨਾਂ ਨੇ ਉਸਨੂੰੰ ਰੋਕ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਉਸਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here