ਢਾਈ ਸਾਲ ਦੀ ਬੱਚੀ ਦੀ ਬੋਰਵੈੱਲ ‘ਚ ਡਿੱਗਣ ਕਾਰਨ ਹੋਈ ਮੌਤ

ਗੁਜਰਾਤ (ਦ ਸਟੈਲਰ ਨਿਊਜ਼), ਪਲਕ। ਦਵਾਰਕਾ ਦੇ ਰਣ ਪਿੰਡ ਵਿਚ ਬੋਰਵੈੱਲ ਵਿੱਚ ਇੱਕ ਢਾਈ ਸਾਲ ਦੀ ਬੱਚੀ ਡਿੱਗ ਗਈ ਸੀ। ਜਿਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ। ਪਰ ਬੱਚੀ ਬੱਚ ਨਹੀਂ ਸਕੀ। ਬੱਚੀ 100 ਫੁੱਟ ਡੂੰਘੇ ਬੋਰਵੈੱਲ ਵਿੱਚ 30 ਤੋਂ 35 ਫੁੱਟ ਹੇਠਾਂ ਫੱਸ ਗਈ ਸੀ। ਡਾਕਟਰ ਨੇ ਦੱਸਿਆ ਕਿ ਲੜਕੀ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲੜਕੀ ਦੀ ਪਹਿਚਾਣ ਏਂਜਲ ਸਾਖਰਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਕਰੀਬ 1 ਵਜੇ ਖੇਡਦੇ ਹੋਏ ਬੱਚੀ ਬੋਰਵੈੱਲ ਵਿੱਚ ਡਿੱਗ ਗਈ ਸੀ।

Advertisements

ਬੱਚੀ ਨੂੰ ਬਚਾਉਣ ਲਈ ਐੱਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਪਹੁੰਚ ਗਈਆਂ ਸਨ। ਬੋਰਵੈੱਲ ਦੇ ਅੰਦਰ ਪਾਈਪ ਦੀ ਮਦਦ ਨਾਲ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਸੀ। ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ। ਬਚਾਅ ਕਾਰਜ ਵਿੱਚ ਲੱਗੀ ਟੀਮ ਨੇ ਦੱਸਿਆ ਕਿ ਬੱਚੀ ਸ਼ੁਰੂਆਤ ਵਿੱਚ 30 ਤੋਂ 35 ਫੁੱਟ ਦੀ ਡੂੰਘਾਈ ਵਿੱਚ ਸੀ। ਕਰੀਬ ਤਿੰਨ ਘੰਟਿਆਂ ਵਿੱਚ ਬੱਚੀ 10 ਫੁੱਟ ਉੱਪਰ ਖਿੱਚ ਲਿਆ ਗਿਆ। ਐੱਨਡੀਆਰਐਫ ਦੀ ਟੀਮ ਰਾਤ ਕਰੀਬ 8 ਵਜੇ ਮੌਕੇ ਤੇ ਪਹੁੰਚੀ। ਬਚਾਅ ਦੌਰਾਨ ਬੱਚੀ ਦਾ ਹੱਥ ਬੋਰਵੈੱਲ ਤੋਂ ਕੱਢਣ ਲਈ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਪਈ।

LEAVE A REPLY

Please enter your comment!
Please enter your name here