ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਬਾਲਾਸਾਹਿਬ ਠਾਕਰੇ ਦੇ ਪਰਿਵਾਰ ਨੂੰ ਨਾ ਸੱਦਣਾ ਸਿਆਸੀਕਰਨ ਹੈ: ਓਮਕਾਰ/ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰਧਾਨ ਮੰਤਰੀ ਮੋਦੀ ਦੀ ਅਯੁੱਧਿਆ ਫੇਰੀ ਅਤੇ 22 ਜਨਵਰੀ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਦੌਰਾਨ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਬਿੱਲਾ ਨੇ ਕਿਹਾ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਪੱਤਰ ਨਾ ਦੇ ਕੇ ਰਾਮ ਮੰਦਰ ਨਿਰਮਾਣ ਦਾ ਰਾਜਨੀਤੀਕਰਨ ਕਰਨ ਦਾ ਕੰਮ ਕੀਤਾ ਗਿਆ ਹੈ।ਕਾਲੀਆ ਨੇ ਕਿਹਾ ਕਿ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ।ਇਹ ਰਾਸ਼ਟਰੀ ਪ੍ਰੋਗਰਾਮ ਦੀ ਬਜਾਏ ਭਾਜਪਾ ਦਾ ਪ੍ਰੋਗਰਾਮ ਬਣ ਗਿਆ ਹੈ।ਕਾਲੀਆ ਨੇ ਭਾਜਪਾ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪਹਿਲਾਂ ਰਾਮ ਮੰਦਿਰ ਦੇ ਨਾਮ ਤੇ ਕਈ ਸਾਲਾਂ ਤੱਕ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਅਤੇ ਹੁਣ ਲੋਕ ਸਭਾ ਚੋਣਾਂ ਲਈ ਪੂਰੇ ਦੇਸ਼ ਦੀ ਜਨਤਾ ਨੂੰ ਮੋਦੀ ਅਤੇ ਸ਼੍ਰੀ ਰਾਮ ਮੰਦਰ ਦੇ ਨਾਂ ਤੇ ਗੁੰਮਰਾਹ ਕਰ ਰਿਹਾ ਹੈ।

Advertisements

ਕਾਲੀਆ ਨੇ ਕਿਹਾ ਕਿ ਦੇਸ਼ ਭਰ ਦੇ ਹਜ਼ਾਰਾਂ ਉੱਘੇ ਨਾਗਰਿਕ ਅਯੁੱਧਿਆ ਚ ਰਾਮ ਮੰਦਿਰ ਦੇ ਉਦਘਾਟਨ ਸਮਾਰੋਹ ਚ ਬੁਲਾਏ ਗਏ ਹਨ,ਪਰ ਮਰਹੂਮ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਦੇ ਪਰਿਵਾਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਜਦਕਿ ਇਤਿਹਾਸ ਗਵਾਹ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਜਦੋਂ ਹਿੰਦੂਤਵ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ,ਉਸ ਸਮੇਂ ਬਾਬਰੀ ਮਸਜਿਦ ਢਾਹੁਣ ਲਈ ਸ਼ਿਵ ਸੈਨਿਕਾਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ।ਤਾਂ ਬਾਲਾ ਸਾਹਿਬ ਠਾਕਰੇ ਨੇ ਕਿਹਾ ਸੀ,ਜੇਕਰ ਮੇਰੇ ਸ਼ਿਵ ਸੈਨਿਕਾਂ ਨੇ ਬਾਬਰੀ ਢਾਂਚਾ ਢਾਹਿਆ ਹੈ ਤਾਂ ਮੈਨੂੰ ਉਨ੍ਹਾਂ ਤੇ ਮਾਣ ਹੈ।ਰਾਮ ਜਨਮ ਭੂਮੀ ਮੁਕਤੀ ਅੰਦੋਲਨ ਹੁਣ ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ ਤਾਂ ਬਾਲਾ ਸਾਹਿਬ ਠਾਕਰੇ ਦੇ ਪੁੱਤਰ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਸੱਦਾ ਨਾ ਦੇਣਾ ਸਿਆਸੀ ਰੰਜਿਸ਼ ਨੂੰ ਦਰਸਾਉਂਦਾ ਹੈ।

ਰਾਮ ਮੰਦਿਰ ਅੰਦੋਲਨ ਦੇ ਸ਼ਮੇ ਜੇਲ ਕੱਟ ਚੁੱਕੇ ਰਾਜਿੰਦਰ ਬਿੱਲਾ ਨੇ ਕਿਹਾ ਕਿ ਰਾਮ ਮੰਦਰ ਸਾਡੀ ਆਸਥਾ ਦਾ ਵਿਸ਼ਾ ਹੈ। ਅੱਜ ਭਾਜਪਾ ਵਾਲੇ ਰਾਮ ਮੰਦਿਰ ਦੇ ਉਦਘਾਟਨ ਨੂੰ ਇੱਕ ਈਵੈਂਟ ਬਣਾ ਰਹੇ ਹਨ। ਬਿੱਲਾ ਨੇ ਕਿਹਾ ਕਿ ਜਿਹੜੇ ਲੋਕ ਅੱਜ ਇਹ ਪੁੱਛ ਰਹੇ ਹਨ ਕਿ ਰਾਮ ਮੰਦਰ ਲਈ ਸ਼ਿਵ ਸੈਨਾ ਦਾ ਕੀ ਯੋਗਦਾਨ ਹੈ,ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੰਦੋਲਨ ਦੌਰਾਨ ਸ਼ਿਵ ਸੈਨਿਕਾਂ ਦੇ ਸਾਹਮਣੇ ਬਾਬਰੀ ਟੁੱਟੀ ਸੀ, ਜੋ ਅੱਜ ਆਪਣੇ ਆਪ ਨੂੰ ਯੋਧਾ ਸਮਝਦੇ ਹਨ,ਉਹ ਤਾਂ  ਉਥੋਂ ਡਰਕੇ ਭੱਜ ਗਏ ਸਨ, ਉੱਥੇ ਸ਼ਿਵ ਸੈਨਾ ਦੇ ਲੋਕ  ਡਟੇ ਰਹੇ ਸਨ। ਇਹ ਭਗੌੜੇ ਸਾਡੇ ਤੋਂ ਕੀ ਪੁੱਛਣਗੇ  ਯੋਗਦਾਨ? ਹਿੰਦੂਤਵ ਦੇ ਮੈਦਾਨ ਤੋਂ ਭਗੌੜੇ ਸ਼ਿਵ ਸੈਨਾ ਨੂੰ ਸਵਾਲ ਨਾ ਪੁੱਛਣ।

LEAVE A REPLY

Please enter your comment!
Please enter your name here