ਨਸ਼ਿਆਂ ਤੋਂ ਬਚਣ ਲਈ ਖੇਡ ਗਰਾਊਂਡਾਂ ਚ ਮਿਹਨਤ ਲਾਉਣੀ ਜ਼ਰੂਰੀ: ਸੰਨੀ ਬੈਂਸ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ  ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਵਲੋਂ ਬੇਗੋਵਾਲ ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ।ਇਸ ਦੌਰਾਨ ਨੌਜਵਾਨਾਂ ਨੇ ਆਪਣੀ ਖੇਡ ਕਲਾ ਨਾਲ ਦਰਸ਼ਕਾਂ ਦੀ ਵਾਹ ਵਾਹ ਲੁੱਟੀ।ਇਸ ਟੂਰਨਾਮੈਂਟ ਵਿੱਚ ਯੂਥ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਯੂਥ ਬੀਜੇਪੀ ਜ਼ਿਲ੍ਹਾ ਜਰਨਲ ਸਕੱਤਰ ਲਵ ਢਿੱਲੋਂ,ਮਨਜਿੰਦਰ ਸਿੰਘ ਕਾਕਾ, ਰਮਨ ਬੇਗੋਵਾਲ, ਅਮਰਵੀਰ ਚਾਹਲ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਸਪੋਰਟਸ ਕਲੱਬ ਵੱਲੋਂ ਸੰਨੀ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਟੂਰਨਾਮੈਂਟ ਕਲੱਬ ਨੂੰ ਵਧਾਈ ਦਿੰਦਿਆਂ ਸੰਨੀ ਬੈਂਸ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਦੀ ਤੰਦਰੁਸਤੀ ਵਿਚ ਅਹਿਮ ਰੋਲ ਨਿਭਾਉਂਦੇ ਹਨ।ਸੰਨੀ ਬੈਂਸ ਨੇ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਆਦਿ ਕਾਲ ਤੋਂ ਚਲੀ ਆਉਂਦੀ ਖੇਡ ਹੈ, ਕਈ ਇਸ ਨੂੰ ਪੰਜਾਬੀਆਂ ਦੀ ਮਾਂ-ਖੇਡ ਵੀ ਕਹਿੰਦੇ ਹਨ।

Advertisements

ਜਿਨ੍ਹਾਂ ਸਮਿਆਂ ਦੀ ਇਹ ਪੈਦਾਵਾਰ ਹੈ ਉਦੋਂ ਇਹ ਮਨਪ੍ਰਚਾਵੇ ਦੇ ਨਾਲ ਜੁਆਨੀ ਦੇ ਜੌਹਰ ਦੇਖਣ ਦਾ ਸਬੱਬ ਵੀ ਪੈਦਾ ਕਰਦੀ ਸੀ। ਵਿਹਲੇ ਸਮੇਂ ਨੂੰ ਸਾਰਥਿਕ ਕਰਨ ਦਾ ਮੌਕਾ ਵੀ ਬਣ ਜਾਂਦੀ ਸੀ। ਉਦੋਂ ਦੇਸੀ ਖੁਰਾਕਾਂ ਨਾਲ ਹੀ ਦਰਸ਼ਣੀ ਜੁਆਨ ਪੇਂਡੂ ਮੇਲਿਆਂ ਵਿਚ ਦੇਖੇ ਜਾਂਦੇ ਸਨ। ਪੇਂਡੂ ਮੇਲਿਆਂ ਦੀ ਸ਼ਾਨ ਹੁੰਦੀ ਸੀ ਕਬੱਡੀ ਤੇ ਦਰਸ਼ਣੀ ਜੁਆਨ। ਪਹਿਲੇ ਸਮਿਆਂ ਵਿਚ ਇਸ ਖੇਡ ਅੰਦਰ ਇਨਾਮ ਤਾਂ ਬਹੁਤ ਵੱਡੇ ਨਹੀਂ ਸਨ ਹੁੰਦੇ, ਪਰ ਖਿਡਾਰੀਆਂ ਦਾ ਮਾਣ-ਸਨਮਾਨ ਬਹੁਤ ਕੀਤਾ ਜਾਂਦਾ ਸੀ। ਕਬੱਡੀ ਖੇਡਣ ਦੀ ਤਾਂਘ ਰੱਖਦੇ ਗਰੀਬ ਘਰਾਂ ਦੇ ਖਿਡਾਰੀ ਮੁੰਡਿਆਂ ਦੀ ਪਿੰਡ ਵਾਲੇ ਆਪ ਮੱਦਦ ਕਰਦੇ ਹੁੰਦੇ ਸਨ, ਖਾਸ ਕਰਕੇ ਦੇਸੀ ਘਿਉ, ਬਦਾਮ ਤੇ ਹੋਰ ਸਿਹਤਮੰਦ ਮੇਵੇ ਬਗੈਰਾ ਉਨ੍ਹਾਂ ਨੂੰ ਦਿੱਤੇ ਜਾਂਦੇ। ਉਦੋਂ ਬਹੁਤੇ ਖਿਡਾਰੀ ਵੀ ਆਪਣੇ ਪਿੰਡਾਂ ਦੇ ਨਾਵਾਂ ਨਾਲ ਹੀ ਜਾਣੇ ਜਾਂਦੇ ਸਨ।

ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕੋਹੜ ਕਢਣ ਲਈ ਖੇਡਾਂ ਬਹੁਤ ਜ਼ਰੂਰੀ ਹਨ।ਉਨ੍ਹਾਂ ਲੋਕਾਂ ਨੂੰ ਧਰਤੀ, ਪਾਣੀ ਅਤੇ ਹਵਾ ਬਚਾਉਣ ਦੀ ਅਪੀਲ ਵੀ ਕੀਤੀ।ਬੈਂਸ ਨੇ ਕਿਹਾ ਚੰਗੇ ਖਿਡਾਰੀਆਂ ਦੀਆਂ ਯਾਦਗਾਰਾਂ ਬਣਾਉਣੀਆਂ ਖੇਡ ਪੇ੍ਮੀਆਂ ਦਾ ਮੁੱਢਲਾ ਫਰਜ਼ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਖੇਡਾਂ ਦੇ ਖੇਤਰ ਵੱਲ ਪੇ੍ਰਿਤ ਹੋ ਸਕੇ। ਉਨ੍ਹਾਂ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਤਾਂ ਜੋ ਨਸ਼ਿਆਂ ਦੀ ਭੈੜੀ ਲਤ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦਾ ਸੱਭ ਤੋਂ ਕੀਮਤੀ ਸਰਮਾਇਆ ਉਸਦੀ ਨੌਜਵਾਨ ਪੀੜੀ ਹੁੰਦੀ ਹੈ ਅਤੇ ਉਸ ਨੂੰ ਨਸ਼ਿਆਂ ਦੀ ਬੀਮਾਰੀ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਤਾਕਿ ਸਿਹਤਮੰਦ ਨੌਜਵਾਨ ਬਿਹਤਰ ਅਤੇ ਬੀਮਾਰੀ-ਮੁਕਤ ਸਮਾਜ ਦੀ ਸਿਰਜਣਾ ਵਿਚ ਅਹਿਮ ਰੋਲ ਨਿਭਾ ਸਕਣ।

LEAVE A REPLY

Please enter your comment!
Please enter your name here