ਵਿਆਹ ਵਾਲੇ ਘਰ ਤੇ ਨਸ਼ਾ ਤਸਕਰਾਂ ਵੱਲੋ ਕੀਤੀ ਤਾਬੜਤੋੜ ਫਾਇਰਿੰਗ, 1 ਮਹਿਲਾਂ ਗੰਭੀਰ ਜ਼ਖਮੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਿਰੋਜ਼ਪੁਰ ਦੇ ਜ਼ੀਰਾ ਵਿੱਚ ਨਸ਼ਾ ਤਸਕਰਾਂ ਵੱਲੋ ਇੱਕ ਵਿਆਹ ਵਾਲੇ ਘਰ ਵਿੱਚ ਜਾ ਕੇ ਤਾਬੜਤੋੜ ਫਾਇਰਿੰਗ ਕੀਤੀ ਗਈ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਲਗਭਗ 200 ਬਾਰ ਫਾਇਰਿੰਗ ਕੀਤੀ ਜੋ ਘਰ ਦੀਆਂ ਕੰਧਾਂ ਤੇ ਦਰਵਾਜੇ ਅਤੇ ਖਿੜਕੀਆਂ ਤੇ ਲੱਗ ਗਈਆ ਤੇ ਇਸ ਦੌਰਾਨ ਵਿਆਹ ਵਾਲੇ ਘਰ ਵਿੱਚ ਆਈ ਇੱਕ ਔਰਤ ਦੇ ਗੋਲੀ ਲੱਗ ਗਈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਉਸਨੂੰ ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Advertisements

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਬਰਾਂ ਨੇ ਨਸ਼ਾ ਤਸਕਰਾਂ ਤੇਬ ਸਵਾਲ ਖੜ੍ਹੇ ਕੀਤੇ ਸੀ ਕਿ ਇਹ ਲੋਕ ਇਲਾਕੇ ਵਿਚ ਸ਼ਰੇਆਮ ਨਸ਼ਾ ਵੇਚਦੇ ਹਨ ਤੇ ਪੁਲਿਸ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਜਦੋਂ ਘਰ ਵਿਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਤਾਂ ਇਸ ਦੌਰਾਨ ਨਸ਼ਾ ਤਸਕਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਹਮਲਾ ਕਰ ਦਿੱਤਾ।

LEAVE A REPLY

Please enter your comment!
Please enter your name here