ਮਾਹਿਲਪੁਰ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲੇ 1 ਨੌਜਵਾਨ ਨੂੰ ਕੀਤਾ ਕਾਬੂ, 1 ਦੀ ਭਾਲ ਜਾਰੀ

ਮਾਹਿਲਪੁਰ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਥਾਣਾ ਮਾਹਿਲਪੁਰ ਤੋਂ ਇੱਕ ਖ਼ਬਰ ਮਿਲੀ ਹੈ, ਜਿੱਥੇ ਕਿ ਕੁੱਝ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਲੁੱਟਖੋਹ ਕੀਤੀ ਹੈ। ਜਾਣਕਾਰੀ ਦਿੰਦੇ ਏਐਸਆਈ ਉਕਾਰ ਸਿੰਘ ਨੇ ਦੱਸਿਆ ਕਿ ਲੱਕੀ ਪੁੱਤਰ ਨਿੰਦਰਪਾਲ ਨੇ ਸ਼ਿਕਾਇਤ ਦਰਜ਼ ਕਰਵਾਈ ਹੈ, ਉਨ੍ਹਾਂ ਦੱਸਿਆ ਕਿ 22-12-23 ਨੂੰ ਲੱਕੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸੈਲਾ ਖੁਰਦ ਨੂੰ ਆ ਰਿਹਾ ਸੀ ਤਾਂ ਇਸੇ ਦੌਰਾਨ ਸੜਕ ਦੇ ਵਿਚਕਾਰ ਸਕੂਟਰੀ ਖੜੀ ਕਰਕੇ ਦੋ ਨੌਜਵਾਨ ਖੜੇ ਸਨ। ਜਦੋਂ ਲੱਕੀ ਨੇ ਅਚਾਨਕ ਬਰੇਕ ਲਗਾਈ ਤਾਂ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਲੱਕੀ ਦੇ ਪੁੱਠਾ ਦਾਤ ਮਾਰਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ। ਜਿਸ ਤੋਂ ਬਾਅਦ ਮੁਲਜ਼ਮ ਉਸਦੀ ਜੇਬ ਵਿੱਚੋਂ 20,000 ਰੁਪਏ ਅਤੇ ਇੱਕ ਮੋਬਾਇਲ ਫੋਨ ਕੱਢ ਕੇ ਫ਼ਰਾਰ ਹੋ ਗਏ। ਲੱਕੀ ਵੱਲੋਂ ਮੁਲਜ਼ਮਾਂ ਦੀ ਪੜਤਾਲ ਕਰਨ ਉਪਰੰਤ ਉਸਨੇ ਮੁਲਜ਼ਮਾਂ ਦੇ ਨਾਂ ਮਨਜਿੰਦਰ ਸਿੰਘ ਉਰਫ ਮੁੱਖਾ ਪੁੱਤਰ ਬਲਦੇਵ ਸਿੰਘ ਵਾਸੀ ਪੈਸਰਾ ਅਤੇ ਜਤਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੋਸੀ, ਥਾਣਾ ਮਾਹਿਲਪੁਰ ਦੱਸਿਆ। ਜਿਨ੍ਹਾਂ ਤੇ ਪੁਲਿਸ ਵੱਲੋਂ ਮੁਕੱਦਮਾ ਨੰ 379-ਬੀ, 34 ਭ/ਦ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 1 ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀਬੀ-74-8770 ਬਰਾਮਦ ਕੀਤਾ ਗਿਆ ਹੈ। ਜਦਕਿ ਦੂਸਰੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here