ਬਜਰੰਗ ਦਲ ਨੇ ਅਤੁਲ ਗਰਗ ਨੂੰ ਦਿੱਤਾ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਅਯੁੱਧਿਆ ਵਿੱਚ ਪੰਜ ਸੌ ਸਾਲਾਂ ਦੇ ਸੰਘਰਸ਼ ਅਤੇ ਲੱਖਾਂ ਸ਼ਰਧਾਲੂਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ।ਦੇਸ਼ ਵਿੱਚ ਰਾਮ ਰਾਜ ਦੀ ਸਥਾਪਨਾ ਲਈ ਵੱਖ-ਵੱਖ ਥਾਵਾਂ ਤੇ ਆਯੋਜਨ ਹੋ ਰਹੇ ਹਨ।ਇਸੇ ਮਕਸਦ ਨਾਲ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਬਜਰੰਗ ਦਲ ਦੇ ਵਰਕਰਾਂ ਵੱਲੋਂ 22 ਜਨਵਰੀ ਨੂੰ ਅਯੁੱਧਿਆ ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੌਰਾਨ ਆਪਣੇ-ਆਪਣੇ ਘਰਾਂ ਵਿੱਚ ਦੀਪਮਾਲਾ ਕਰਨ ਅਤੇ ਆਤਿਸ਼ਬਾਜੀ ਕਰਨ ਤੇ 22 ਜਨਵਰੀ ਤੋਂ ਬਾਅਦ ਅਯੁੱਧਿਆ ਦਾ ਕੇ ਭਗਵਾਨ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।ਇਸ ਦੌਰਾਨ ਬੁੱਧਵਾਰ ਨੂੰ ਬਜਰੰਗ ਦਲ ਵੱਲੋਂ ਗਰਗ ਮੋਬਾਈਲ ਅਸੈਸਰੀ ਦੇ ਐਮਡੀ ਅਤੁਲ ਗਰਗ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਬਜਰੰਗ ਦਲ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ ਤੇ ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ ਨੇ ਕਿਹਾ ਕਿ ਇਸ ਦੇਸ਼ ਵਿੱਚ ਅਯੋਧਿਆ ਵਿਖੇ ਰਾਮ ਮੰਦਿਰ ਨਿਰਮਾਣ ਦਾ ਸੈਂਕੜੇ ਸਾਲਾਂ ਤੋਂ ਦੇਖਿਆ ਜਾ ਰਿਹਾ ਸੀ।

Advertisements

ਸਾਡੇ ਪੂਰਵਜਾਂ ਦਾ ਵੀ ਇਹੀ ਸੁਪਨਾ ਸੀ ਜੋ ਅੱਜ ਸਾਕਾਰ ਹੋਇਆ ਹੈ।ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ।ਹੁਣ ਸਾਡੇ ਦੇਸ਼ ਵਿੱਚ ਰਾਮਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ,ਜਿਸ ਵਿੱਚ ਹਰ ਵਿਅਕਤੀ ਬਰਾਬਰ ਹੋਵੇ।ਕਿਸੇ ਵੀ ਤਰ੍ਹਾਂ ਦਾ ਉੱਚ ਨਿੱਚ ਜਾਂ ਭੇਦਭਾਵ ਨਾ ਹੋਵੇ।ਨਰੇਸ਼ ਪੰਡਿਤ ਨੇ ਅੱਗੇ ਕਿਹਾ,ਰਾਮ ਇਸ ਦੇਸ਼ ਦੀ ਆਤਮਾ ਵਿੱਚ ਵਸਦਾ ਹੈ,ਅਸੀਂ ਰਾਮ ਮੰਦਰ ਦਾ ਨਿਰਮਾਣ ਦੇਖਾਂਗੇ ਅਤੇ ਇਹ ਸਭ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ।ਇਹ ਇਤਿਹਾਸਕ ਹੈ ਅਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਾਂ।ਇਸ ਦੌਰਾਨ ਨਰੇਸ਼ ਪੰਡਿਤ ਨੇ ਰਾਮ ਮੰਦਰ ਦੇ ਨਾਂ ਤੇ ਫਜ਼ੂਲ ਖਰਚੀ ਤੇ ਸਪਾ ਨੇਤਾ ਸ਼ਿਵਪਾਲ ਯਾਦਵ ਦੇ ਬਿਆਨ ਤੇ ਕਿਹਾ ਕਿ ਜੇਕਰ ਅਸੀਂ ਰਾਮ ਮੰਦਰ ਦੇ ਨਾਂ ਤੇ ਫਜ਼ੂਲ ਖਰਚੀ ਕਰ ਰਹੇ ਹੁੰਦੇ ਤਾਂ ਜਿਨ੍ਹਾਂ ਨੂੰ ਰਾਮ ਦੀ ਮਰਿਆਦਾ ਦਾ ਗਿਆਨ ਹੈ,ਰਾਮ ਦੇ ਨਾਮ ਤੇ ਭਰੋਸਾ ਹੈ ਅਤੇ ਜੋ ਵਿਰਾਸਤ ਤੇ ਗਰਵ ਕਰਦੇ ਹਨ ਉਹ ਅਜਿਹੀਆਂ ਗੱਲਾਂ ਨਾ ਕਰਨ।ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ 2047 ਵਿੱਚ ਵਿਕਸਤ ਰਾਸ਼ਟਰ ਬਣਾਉਣਾ ਹੈ ਤਾਂ ਆਪਣੀ ਵਿਰਾਸਤ ਤੇ ਮਾਣ ਕਰਨਾ ਹੋਵੇਗਾ।ਜਦੋਂ ਵਿਰਾਸਤ ਹੋਵੇਗੀ ਤਾਂ ਹੀ ਵਿਕਾਸ ਹੋਵੇਗਾ।ਉਸੀ ਵਿਰਾਸਤ ਤੇ ਗਰਵ ਕਰਦੇ ਹੋਏ ਵਿਕਾਸ ਦਾ ਸਫ਼ਰ ਪੂਰਾ ਕਰਨ ਦਾ ਸੰਕਲਪ ਲਿਆ ਹੈ।ਜਦੋਂ ਦੇਸ਼ ਸੰਕਲਪ ਲੈਂਦਾ ਹੈ ਤਾਂ ਸਮਾਜ ਰਲ ਕੇ ਅੱਗੇ ਵਧਦਾ ਹੈ।ਇਸ ਮੌਕੇ ਧੀਰਜ ਵਰਮਾ,ਸੰਨੀ, ਸਾਬੀ,ਚਿਰਾਗ,ਕਵੀ ਬਜਾਜ,ਗਗਨ,ਅਨਿਲ, ਰਾਹੁਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here