ਅੰਬੇਦਕਰ ਸੰਘਰਸ਼ ਪਾਰਟੀ ਵੱਲੋ ਦਿੱਤਾ ਗਿਆ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਅੰਬੇਦਕਰ ਸੰਘਰਸ਼ ਪਾਰਟੀ (ਪੰਜਾਬ) ਵੱਲੋ ਅੋਜਲਾ ਫਾਟਕ ਰੋਡ ਤੇ ਨਾਜਾਇਜ਼ ਕਬਜੇ ਨੂੰ ਲੈ ਕੇ ਅੰਬੇਦਕਰ ਸੰਘਰਸ਼ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਔਜਲਾ ਵੱਲੋ ਧਰਨਾ ਦਿੱਤਾ ਗਿਆ ਇਸ ਮੌਕੇ ਲਗਾਤਾਰ 1 ਘੰਟਾ ਧਰਨਾ ਦਿੱਤਾ ਗਿਆ ਮੌਕੇ ਤੇ ਪਹੁੰਚੇ ਐਸ.ਐਚ.ਓ ਸਿਟੀ -2 ਕੇਵਲ ਸਿੰਘ ਵੱਲੋ ਭਰੋਸਾ ਦਵਾਉਣ ਤੇ ਧਰਨਾ ਸਮਾਪਤ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਅੰਦਰ ਨਜਾਇਜ ਕਬਜੇ ਛੁਡਵਾਏ ਜਾਣਗੇ, ਪਰ ਲੋਕ ਹਾਲੇ ਵੀ ਧੱਕੇ ਸ਼ਾਹੀਆ ਕਰ ਰਹੇ ਹਨ ਜਿਸ ਨੂੰ ਅੰਬੇਦਕਰ ਸੰਘਰਸ਼ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਜੇਕਰ ਪੁਲਿਸ ਪ੍ਰਸ਼ਾਸਨ ਵੱਲੋ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅੰਬੇਦਕਰ ਸੰਘਰਸ਼ ਪਾਰਟੀ ਵੱਲੋ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹਾਜਰ ਜਸਵਿੰਦਰ ਕੌਰ, ਕਰਮਜੀਤ ਸਿੰਘ, ਪ੍ਰਦੀਪ, ਗਗਨ, ਵਿੱਕੀ, ਜਿੰਦਰ ਆਦਿ ਲੋਕ ਹਾਜ਼ਿਰ ਸਨ।

Advertisements

LEAVE A REPLY

Please enter your comment!
Please enter your name here