ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ 8 ਬੱਚਿਆਂ ਦੇ ਦਿਲ ਦੀ ਮੁਫ਼ਤ ਸਰਜਰੀ ਕਰਵਾਈ ਗਈ

ਅਮਰਗੜ੍ਹ/ ਮਾਲੇਰਕੋਟਲਾ (ਦ ਸਟੈਲਰ ਨਿਊਜ): ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਬਲਾਕ ਅਮਰਗੜ੍ਹ ਅਧੀਨ ਟੀਮ ਵੱਲੋਂ 8 ਬੱਚਿਆਂ ਦੀ ਮੁਫ਼ਤ ਸਰਜਰੀ ਕਰਵਾਈ ਗਈ। ਇਸ ਪ੍ਰੋਗਰਾਮ ਅਧੀਨ ਆਂਗਣਵਾੜੀ ਵਿੱਚ ਰਜਿਸਟਰਡ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਬੱਚਿਆਂ ਦੀਆਂ 31 ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

Advertisements
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਉੱਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਚੇਤਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੀੜਤ 12 ਬੱਚਿਆਂ ਦੀ ਪਹਿਚਾਣ ਕੀਤੀ ਗਈ। ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਰੀਤੂ ਸੇਠੀ ਨੇ ਦੱਸਿਆ ਕਿ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (0-18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਸਾਲ ਵਿੱਚ ਦੋ ਵਾਰ ਮੁਆਇਨਾ ਕੀਤਾ ਜਾਂਦਾ ਹੈ ਅਤੇ ਰੈਫ਼ਰ ਕੀਤੇ ਗਏ ਬੱਚਿਆਂ ਦੀਆਂ 31 ਬਿਮਾਰੀਆਂ ਦਾ ਇਲਾਜ ਸੂਚੀਬੱਧ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਬਲਾਕ ਅਮਰਗੜ੍ਹ ਦੇ ਡਾ. ਨਿਸ਼ਾਂਤ ਭੱਟੀ ਏਐਮਓ (ਆਰਬੀਐਸਕੇ) ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਹਿਚਾਣੇ ਗਏ ਬੱਚੇ ਸਮਾਇਰਾ ਸ਼ਰਮਾਂ ਆਂਗਣਵਾੜੀ ਕੇਂਦਰ ਮਾਲੇਰਕੋਟਲਾ, ਮਨਵੀਰ ਸਿੰਘ ਪ੍ਰਾਇਮਰੀ ਸਕੂਲ ਸਲਾਰ ਅਤੇ ਅਜਬਾ ਪ੍ਰਾਇਮਰੀ ਸਕੂਲ ਮਾਲੇਰਕੋਟਲਾ ਦਾ ਪੀਜੀਆਈ ਹਸਪਤਾਲ ਵਿਖੇ,  ਗੋਰਵਦੀਪ ਸਿੰਘ ਆਂਗਣਵਾੜੀ ਕੇਂਦਰ ਨਾਰੀਕੇ, ਹਰਸਿਮਰਨ ਸਿੰਘ ਆਂਗਣਵਾੜੀ ਕੇਂਦਰ ਮਾਣਕਮਾਜਰਾ, ਮੁਹੰਮਦ ਰਿਹਾਨ ਆਂਗਣਵਾੜੀ ਕੇਂਦਰ ਦਲੇਲਗੜ੍ਹ ਅਤੇ ਆਲੀਆ ਇਸਲਾਮੀਆਂ ਸਕੂਲ ਮਾਲੇਰਕੋਟਲਾ ਦਾ ਫੋਰਟਿਸ ਹਸਪਤਾਲ, ਸੁਮਨਦੀਪ ਕੌਰ ਸੀਨੀਅਰ ਸੈਕੰਡਰੀ ਸਕੂਲ ਨਾਰੀਕੇ ਦਾ ਸੀਐਮਸੀ ਹਸਪਤਾਲ ਵਿਖੇ ਮੁਫ਼ਤ ਦਿਲ ਦੀ ਸਰਜਰੀ ਕਰਵਾਈ ਗਈ।

 ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਸਮੇਂ-ਸਮੇਂ ਤੇ ਜਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦਾ ਇਲਾਜ ਕੀਤਾ ਜਾ ਸਕੇ। ਆਰਬੀਐਸਕੇ ਟੀਮ ਵੱਲੋਂ ਪੀੜਤ ਬੱਚਿਆਂ ਦੀ ਪਹਿਚਾਣ ਕਰਕੇ ਉੱਚ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਇਸ ਮੌਕੇ ਡਾ. ਅਮ੍ਰਿੰਤਪਾਲ ਸਿੰਘ, ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here