ਅਬੋਹਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਤਿਆਰ, ਜਲਦ ਕੀਤੀ ਜਾਵੇਗੀ ਬੱਚਿਆ ਨੂੰ ਅਰਪਣ: ਡਿਪਟੀ ਕਮਿਸ਼ਨਰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਅਬੋਹਰ ਸ਼ਹਿਰ ਦੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ ਜਿਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਦਿਆਂ ਤਿਆਰ ਕਰ ਲਿਆ ਗਿਆ ਹੈ ਤੇ ਜਲਦ ਹੀ ਗਿਆਨ ਦੇ ਭੰਡਾਰ ਨੂੰ ਬਚਿਆਂ ਨੂੰ ਅਰਪਣ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਅਨੁਮਾਨਤ ਲਾਗਤ 3.42 ਕਰੋੜ ਰੁਪੈ ਵਿਚੋਂ 2.15  ਕਰੋੜ ਦੀ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ ਗਰਾਂਟ ਨਾਲ ਇਸ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਬਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ। ਆਭਾ ਸਿਟੀ ਸਕੇਅਰ ਵਿਚ ਬਣੀ ਇਸ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਵਿਸ਼ਿਆਂ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਅਖਬਾਰਾ ਰਾਹੀਂ ਜਾਣਕਾਰੀਆ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਗਿਆਨ ਦੀ ਮਹਾਰਤ ਹਾਸਲ ਕਰੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਜਿਸ ਵਿਚ ਕੁਰਸੀਆਂ, ਮੇਜ, ਟੇਬਲ, ਕੰਪਿਉਟਰਾਂ ਅਤੇ ਵਾਈਫਾਈ ਕੁਨੈਕਸ਼ਨ ਆਦਿ ਸਮੇਤ ਇਸ ਲਾਇਬ੍ਰੇਰੀ ਵਿਖੇ 120 ਵਿਦਿਆਰਥੀਆਂ ਦੇ ਪੜ੍ਹਨ ਲਈ ਬੈਠਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਪੜ੍ਹਨ ਲਈ 4-4 ਘੰਟੇ ਦਾ ਸਲਾਟ ਬਣਾਇਆ ਗਿਆ ਹੈ। ਲਾਇਬ੍ਰੇਰੀ ਨੂੰ ਯੋਜਨਾਬਧ ਤਰੀਕੇ ਨਾਲ ਚਲਾਉਣ ਲਈ ਇਕ ਲਾਇਬ੍ਰੇਰੀਅਨ, ਸੇਵਾਦਾਰ, ਸਫਾਈ ਸੇਵਕ ਅਤੇ ਚੌਕੀਦਾਰ ਵੀ ਲਗਾਇਆ ਗਿਆ ਹੈ।

ਲਾਇਬ੍ਰੇਰੀ ਦੀ ਸਥਾਪਨਾ ਨਾਲ ਬਚਿਆਂ ਨੁੰ ਕਿਤਾਬੀ ਗਿਆਨ ਤਾਂ ਮਿਲੇਗਾ ਹੀ ਬਲਕਿ ਵੱਖ-ਵੱਖ ਅਹੁਦਿਆਂ ਦੀ ਨਿਯੁਕਤੀ ਹੋਣ ਨਾਲ ਰੋਜਗਾਰ ਵੀ ਮਿਲੇਗਾ। ਇਹ ਲਾਇਬ੍ਰੇਰੀ ਸੀ.ਸੀ.ਟੀ.ਵੀ. ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈਸ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਪੀਣ ਯੋਗ ਪਾਣੀ, ਚਾਹ ਅਤੇ ਕਾਫੀ ਮਸ਼ੀਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here