ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ: ਗੁਰਪ੍ਰੀਤ ਪੰਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋ ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂੰ  ਨੇ ਦੱਸਿਆ ਕਿ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮ ਜੋ ਸੂਬੇ ਅੰਦਰ ਨਿਗੂਣੀਆਂ ਤਨਖਾਹ ਤੇ ਲੋਕ ਸੇਵਾਵਾ ਨਿਭਾਅ ਰਹੇ ਹਨ। ਜਿੰਨਾ ਦੇ ਮਸਲੇ ਵੱਖ-ਵੱਖ ਅਤੇ ਮੌਜੂਦਾ ਸਰਕਾਰ ਹੱਲ ਨਹੀਂ ਕਰ ਰਹੀ ਹੁਣ ਮੌਜੂਦਾ ਸਰਕਾਰ ਵੀ ਮਸਲੇ ਹੱਲ ਕਰਨ ਦੀ ਬਿਜਾਏ ਪ੍ਰੈੱਸ ਬਿਆਨਾ ਵਿੱਚ ਕਿਰਤੀ ਲੋਕਾ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ।

Advertisements

ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਚੋਰ ਦੱਸਿਆ ਜਾ ਰਿਹਾ ਹੈ ਅਤੇ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ ਇਸ ਦਾ ਕਾਰਨ ਹੈ 52 ਸਵਾਰੀਆਂ ਬੈਠਾਉਣਾ ਅਤੇ ਸਰਕਾਰੀ ਕਾਨੂੰਨ ਅਤੇ  ਹਦਾਇਤਾਂ ਅਨੁਸਾਰ ਸਹੂਲਤਾ ਦੇ ਕਾਰਨ ਸਰਕਾਰ ਆਪਣੀ ਨਾਕਾਮੀ ਨੂੰ ਮੁਲਾਜ਼ਮਾਂ ਨੂੰ ਬਦਨਾਮ ਕਰਕੇ ਪੱਲਾ ਝਾੜ ਰਹੀ ਕਿਉਂਕਿ ਪਿਛਲੇ 2 ਸਾਲਾ ਵਿੱਚ 500 ਦੇ ਕਰੀਬ ਸਰਕਾਰੀ ਬੱਸਾਂ ਕੰਡਮ ਹੋਈਆਂ ਹਨ ਸਰਕਾਰ ਤੋਂ ਜ਼ੋ ਫਰੀ ਸਫ਼ਰ ਦਾ ਪੈਸਾ ਲੈਣਾ ਹੈ ਨਾ ਤਾਂ ਸਮੇਂ ਸਿਰ ਉਹ ਦਿੱਤਾ ਗਿਆ ਉਸ ਤੋਂ ਉਲਟ ਪੀ.ਆਰ.ਟੀ.ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਪ੍ਰਾਈਵੇਟ ਕਾਰਪੋਰੇਟ ਨੂੰ ਜ਼ਿਆਦਾ ਫਾਇਦਾ ਦਿੱਤਾ ਗਿਆ । ਸਰਕਾਰ ਵਿਭਾਗਾਂ ਦੇ ਵਿੱਚ ਨਵੀਆਂ ਬੱਸਾਂ ਪਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਨਵੀਆਂ ਸਰਕਾਰੀ ਬੱਸਾਂ ਸਰਵਿਸ ਦੇਣ ਦੀ ਬਜਾਏ ਇਸ ਮਸਲੇ ਦਾ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਚੋਰ ਅਤੇ ਨਜਾਇਜ਼ ਬਲੈਕ ਮੇਲਿੰਗ ਵਰਗੇ ਇਲਜ਼ਾਮ ਲਗਾ ਕੇ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਭੱਜ ਰਹੇ ਹਨ ਅਜਿਹੇ ਬਿਆਨਾਂ ਦੀ ਯੂਨੀਅਨ ਵਲੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਜਾਂਦੀ ਹੈ।   

ਸਤਨਾਮ ਸਿੰਘ ਡਿਪੂ ਪ੍ਰਧਾਨ ਸਕਟੈਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵਿੱਚ ਪਹਿਲਾ ਆਪ ਹੀ ਕਾਨੂੰਨ ਬਹਾਲ ਕਰਨ ਦੀ ਗੱਲ ਕਰਦੀ ਹੈ ਅਤੇ ਬਾਅਦ ਵਿੱਚ ਆਪ ਹੀ ਕਾਨੂੰਨ ਦੀਆ ਧੱਜੀਆ ਉਡਾਣ ਦੀ ਗੱਲ ਕਰਦੀ ਹੈ ਜਿਸ ਕਾਨੂੰਨ ਦਾ ਮਹਿਕਮੇ ਅਤੇ ਮੁਲਾਜ਼ਮਾਂ ਨੂੰ ਨੁਕਸਾਨ ਹੁੰਦਾ ਹੈ ਉਹ ਪਹਿਲ ਦੇ ਅਧਾਰ ਤੇ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਤੇ ਲਾਗੂ ਕਰਦੇ ਹਨ ਜਿਵੇਂ ਕਿ ਵੀ ਟੀ ਐਸ ਜਾਂ ਹੋਰ ਸਕੀਮਾਂ ਨੂੰ ਪਹਿਲਾਂ ਜਾਂ ਕੇਵਲ ਪਨਬੱਸ ਪੀ ਆਰ ਟੀ ਸੀ ਤੇ ਹੀ ਲਾਗੂ ਕੀਤਾ ਜਾਂਦਾ ਹੈ ਪ੍ਰਾਈਵੇਟ ਤੇ ਨਹੀਂ ਮੰਤਰੀ ਸਾਹਿਬ ਨੇ ਮੀਡੀਆ ਵਿੱਚ ਕਿਹਾ ਹੈ ਮੁਲਾਜ਼ਮ ਚੋਰੀ ਕਰਦੇ ਹਨ ਅਤੇ ਉਵਰ ਲੋਡ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੋਈਆਂ ਅਸੀਂ ਸੈਂਕੜੇ ਬੱਸਾਂ ਦੇ ਟਾਇਰ ਪਾਟਣ ਲੋਕਾਂ ਨੂੰ ਸੱਟਾਂ ਲੱਗਣ ਅਤੇ ਡਿੱਗਣ ਕਾਰਨ ਮੋਤ ਜਾ ਸੱਟਾਂ ਲੱਗਣ ਵਾਲਿਆਂ ਦੀ ਗਿਣਤੀ ਬਹੁਤ ਹੈ ਦੂਸਰੇ ਪਾਸੇ ਕੰਡਕਟਰਾਂ ਦੀਆਂ ਉਵਰਲੋਡ ਕਾਰਨ ਰਿਪੋਰਟਾਂ ਜਿਸ ਵਿੱਚ ਕੰਡਕਟਰ ਨੇ ਪੈਸੇ ਨਹੀਂ ਲਏ ਸਨ। ਇਰਾਦਾ ਗਬਨ ਕਹਿ ਕੇ ਸੈਂਕੜੇ ਰਿਪੋਰਟਾਂ ਕੀਤੀਆਂ ਗਈਆ ਹਨ। ਇਸ ਸਬੰਧੀ ਮੀਡੀਆ ਸਾਹਮਣੇ ਯੂਨੀਅਨ ਸਬੂਤ ਦੇਣ ਨੂੰ ਤਿਆਰ ਹੈ ਬਾਕੀ ਪੰਜਾਬ ਦੇ ਲੋਕਾਂ ਦਾ ਡਰਾਈਵਰ ਕੰਡਕਟਰ ਨਾਲੋਂ ਵੱਧ ਦੁੱਖ ਜਾਂ ਦਰਦ ਕੋਈ ਨਹੀਂ ਸਮਝ ਸਕਦਾ ਇਹ ਸਰਕਾਰ ਦੀਆਂ ਨਾਕਾਮੀਆਂ ਅਤੇ ਅੱਜ ਵੀ ਲੋਕਾ ਨੂੰ ਸਹੂਲਤਾਂ ਦੇ ਰਹੇ ਹਨ ਯੂਨੀਅਨ ਦੇ ਆਗੂਆਂ ਨੇ ਕਿਹਾ ਸਰਕਾਰ ਵਲੋ ਜਥੇਬੰਦੀ ਨੂੰ ਮੀਟਿੰਗਾ ਦਿਤੀਆ ਗਈਆ ਹਨ ਉਸ ਵਿੱਚ ਸਮੂਹ ਮੰਗਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ 10 ਹਜ਼ਾਰ ਸਰਕਾਰੀ ਬੱਸਾਂ ਕੀਤੀਆ ਜਾਣ ਜੇਕਰ ਹੱਲ ਨਾ ਕੀਤਾ ਗਿਆ ਤਾਂ ਰਹਿੰਦੇ ਸਾਰੇ ਪ੍ਰੋਗਰਾਮ ਸਟੈਂਡ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ।

LEAVE A REPLY

Please enter your comment!
Please enter your name here