ਖੂਨ ਦੀ ਇੱਕ ਬੂੰਦ ਨਾਲ ਕਿਸੇ ਦੁਰਘਟਨਾਗ੍ਰਸਿਤ ਵਿਅਕਤੀ ਦੀ ਜਾਣ ਬਚਾਈ ਜਾ ਸਕਦੀ ਹੈ: ਗੋਰਵ ਕੰਡਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਈ ਲੋਕਾਂ ਦੀਆਂ ਜਾਨਾਂ ਨੂੰ ਬਚਾਉਂਦਾ ਹੈ।ਸਾਨੂੰ ਖੂਨਦਾਨ ਦਾ ਕਿ ਮਹੱਤਵ ਹੈ ਇਸ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਸਾਡੇ ਨੇੜੇ ਦਾ ਕੋਈ ਵਿਅਕਤੀ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰ ਰਿਹਾ ਹੁੰਦਾ ਹੈ।ਖੂਨਦਾਨ ਕਰਕੇ ਅਸੀਂ ਜਿੱਥੇ ਇੱਕ ਪਾਸੇ ਕਿਸੇ ਹੋਰ ਦੀ ਜਾਨ ਬਚਾਉਂਦੇ ਹਾਂ ਉੱਥੇ ਹੀ ਦੂਜੇ ਪਾਸੇ ਇਸ ਨਾਲ ਆਤਮ-ਸੰਤੁਸ਼ਟੀ ਮਿਲਦੀ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਨੌਜਵਾਨ ਸਭਾ ਜੈ ਮਾਂ ਭੱਦਰਕਾਲੀ ਲੰਗਰ ਕਮੇਟੀ ਮੁਹੱਲਾ ਮੁਹੱਬਤ ਨਗਰ ਵੱਲੋਂ ਲਗਾਏ ਗਏ ਪਹਿਲੇ ਖੂਨਦਾਨ ਕੈਂਪ ਦੋਰਾਨ ਆਮ ਆਦਮੀ ਪਾਰਟੀ ਕਪੂਰਥਲਾ ਦੇ ਜਿਲ੍ਹਾ ਇਵੰਟ ਇੰਚਾਰਚ ਗੋਰਵ ਕੰਡਾ ਨੇ ਖੂਨਦਾਨ ਕਰਦੇ ਹੋਏ ਕੀਤਾ।

Advertisements

ਉਨ੍ਹਾਂ ਨੇ ਕਿਹਾ ਕਿ ਕਈ ਲੋਕ ਖੂਨਦਾਨ ਨੂੰ ਲੈ ਕੇ ਗਲਤ ਧਾਰਨਾਵਾਂ ਕਾਰਨ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ, ਜਦਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਕਈ ਫਾਇਦੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਖੂਨਦਾਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਨੂੰ ਕਿਸੇ ਵੀ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ। ਅਚਾਨਕ ਹੋਈ ਦੁਰਘਟਨਾ ਵਿਚ ਜਖਮੀ ਤੇ ਪੀੜਿਤ ਲੋਕਾਂ ਦੀ ਜਾਨ ਬਚਾਉਣ ਲਈ ਦਾਨ ਕੀਤਾ ਗਿਆ ਖੂਨ ਹੀ ਕੰਮ ਆਉਂਦਾ ਹੈ।ਇਸ ਲਈ ਸਾਨੂੰ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਚਿਰਾਗ ਧੀਰ, ਪਰਮ ਰਾਜਪੂਤ, ਸਾਹਿਲ ਬਮੋਤਰਾ, ਅਵਿਨਾਸ਼ ਸ਼ਰਮਾ, ਐਨਆਰਆਈ ਯਸ਼ਪਾਲ ਕਾਲੀਆ, ਨਿਰਵੈਰ ਸਿੰਘ, ਚਿੰਟੂ ਗਾਂਧੀ, ਸਰਬਜੀਤ ਰਾਜਪੂਤ, ਦੀਪਕ, ਨਿਤਨ ਰਾਜਪੂਤ, ਕੇਸ਼ਵ ਤਿਵਾੜੀ, ਹਰਪ੍ਰੀਤ ਡੱਬ, ਸੰਜੂ ਸ਼ਰਮਾ, ਹਾਰਦਿਕ ਰਾਜਪੂਤ, ਗੋਰਵ ਕਾਂਡਾ, ਪਾਰਸ਼ਿਵ ਕਾਂਡਾ, ਪਾਰਸ ਕਸ਼ਯਪ ਅਤੇ ਬਲਰਾਜ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here