ਜ਼ੇਕਰ ਕੋਈ ਵੀ ਸੰਸਥਾ ਬਿਰਧ ਘਰ ਚਲਾ ਰਹੀ ਹੈ ਤਾਂ ਉਸਨੂੰ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ: ਡਿਪਟੀ ਕਮਿਸ਼ਨਰ

ਫਾਜਿਲਕਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਵੱਲੋ ਬਿਰਧ ਘਰਾਂ ਨੂੰ ਚਲਾਉਣ ਲਈ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ ਪ੍ਰਸਨਸ ਸਕੀਮ 2019 ਅਧੀਨ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੁੰਦੀ ਹੈ। ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਰਾਜਕਿਰਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਕਈ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸੀਨੀਅਰ ਸਿਟੀਜ਼ਨ ਐਕਟ 2007 ਅਤੇ ਪਾਲਿਸੀ 2019 ਦੇ ਰੂਲਾਂ ਦੀ ਉਲੰਘਣਾ ਕਰਦੇ ਹੋਏ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਹੀ ਬਿਰਧ ਘਰਾਂ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੇਕਰ ਕੋਈ ਵੀ ਸੰਸਥਾ ਬਿਰਧ ਘਰ ਚਲਾ ਰਹੀ ਹੈ ਤਾਂ ਉਸ ਨੂੰ ਰਜਿਸਟਰੇਸ਼ਨ ਕਰਾਉਨਾ ਲਾਜ਼ਮੀ ਹੁੰਦਾ ਹੈ|

Advertisements

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ  ਜੇਕਰ ਕੋਈ ਸੰਸਥਾ ਬਿਰਧ ਘਰ ਚਲਾ ਰਹੀ ਹੈ ਤੇ ਉਸਨੇ ਅਜੇ ਤੱਕ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਸ ਫੋਰ ਐਲਡਰਲੀ ਪ੍ਰਸਨਸ ਸਕੀਮ 2019 ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਹੈ ਤਾਂ ਉਹ ਆਪਣੇ ਆਪ ਨੂੰ ਰਜਿਸਟਰ ਜਰੂਰ ਕਰਵਾ ਲਵੇ | ਉਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸਥਿਤ ਦਫਤਰ ਜ਼ਿਲਾ ਸਮਾਜਿਕ ਤੇ ਸੁਰੱਖਿਆ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here