ਕਪੂਰਥਲਾ ‘ਚ 4 ਫਰਵਰੀ ਨੂੰ ਕਰਵਾਇਆ ਜਾਵੇਗਾ ਕਬੱਡੀ ਕੱਪ

ਕਪੂਰਥਲਾ (ਦ ਸਟੈਲਰ ਨਿਊਜ਼), ਗੋਰਵ ਮੜੀਆ।  ਦੁਆਬਾ ਕਬੱਡੀ ਕਲੱਬ ਸਪੇਨ ਵਲੋਂ 4 ਫਰਵਰੀ ਨੂੰ ਕਪੂਰਥਲਾ ਦੇ ਸ਼ੇਖੂਪੁਰ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਉੱਘੇ ਕਬੱਡੀ ਪ੍ਰਮੋਟਰ ਬਲਜਿੰਦਰ ਸਿੰਘ ਵਿਰਕ (ਸਪੇਨ) ਸੈਫਲਾਬਾਦ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਸਮੇਂ ਸਮੇਂ ਤੇ ਕਬੱਡੀ ਟੂਰਨਾਮੈਂਟ ਹੁੰਦੇ ਰਹਿਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਹੋਣ ਜਾ ਰਹੇ ਇਸ ਕਬੱਡੀ  ਕੱਪ  ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਭਾਗ ਲੈਣਗੀਆਂ ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ ਪਹਿਲਾ ਇਨਾਮ ਨਕਦ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਨਕਦ ਇਨਾਮ ਮਿਲੇਗਾ।

Advertisements

ਇਸ ਤੋਂ ਅਲਾਵਾ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਬੁਲੇਟ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਵਿਰਕ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਚ ਸ਼ਿਰਕਤ ਕਰਨ ਲਈ ਖਾਸ ਤੋਰ ਤੇ ਸਪੇਨ ਅਤੇ ਇਸ ਤੋਂ ਅਲਾਵਾ ਹੋਰ ਮੁਲਕਾਂ ਤੋਂ ਪਰਵਾਸੀ ਭਾਰਤੀ ਪੰਜਾਬ ਪੁੱਜ ਚੁੱਕੇ ਹਨ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਤੇ ਚੋਟੀ ਦੇ ਪੁਰਾਣੇ ਖਿਡਾਰੀ ਵੀ ਸ਼ਿਰਕਤ ਕਰਨਗੇ ਹੋਣ ਜਾ ਰਹੇ ਕਬੱਡੀ ਟੂਰਨਾਮੇਂਟ ਦੀ ਸਾਰੇ ਇਲਾਕੇ ਚ ਬੇਸਬਰੀ ਨਾਲ ਉਡੀਕ ਹੋ ਰਹੀ ਹੈ।

LEAVE A REPLY

Please enter your comment!
Please enter your name here