ਕਰ-ਪਰੇਸ਼ਾਨ ਜੋ ਕਾਰਪੋਰੇਸ਼ਨ ਹੈ ਉਸਦੇ ਮੁੱਖੀ ਕਮਿਸ਼ਨਰ ਦੇ ਵਤੀਰੇ ਤੋ ਲੋਕ ਦੁੱਖੀ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ (ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ) ਵੱਲੋ ਕਾਰਪੋਰੇਸ਼ਨ ਕਮਿਸ਼ਨਰ ਦਾ ਪੁਤਲਾ ਫੂਕ ਕੇ ਸ਼ਹਿਰੀ ਖੇਤਰ ਦੇ ਲੋਕਾਂ ਦੀ ਹੱਕਾ ਅਤੇ ਉਨ੍ਹਾਂ ਨਾਲ ਹੋ ਰਹੀ ਨਾਇਨਸਾਫੀ ਦੇ ਮਦਦੇਨਜ਼ਰ ਆਵਾਜ਼ ਬੁਲੰਦ ਕੀਤੀ ਗਈ। ਮੌਕੇ ਤੇ ਹਾਜ਼ਿਰ ਮੀਡਿਆ ਨੂੰ ਸੰਬੋਧਨ ਕਰਦੇ ਅਵੀ ਰਾਜਪੂਤ ਨੇ ਕਿਹਾ ਕਿ ਬਹੁਤ ਸਾਰੇ ਗਲਤ  ਕੰਮ ਕਮਿਸ਼ਨਰ ਸਾਬ ਦੀ ਕੁਰਸੀ ਦੀ ਤਾਕ਼ਤ ਹੇਠ ਹੋ ਰਹੇ ਹਨ। ਜਿਸ ਤਰਾਹ ਕੀ ਠੰਡੀ ਸੜਕ ਤੇ ਬਿਨਾਂ CLU ਪਾਸ ਹੋਏ ਚੱਲ ਰਹੀ ਚੋਪਾਟੀ ਜਗ੍ਹਾ ਮਾਲਿਕ ਨੂੰ ਕਮਰਸ਼ੀਅਲ ਦੇ ਰਹੀ ਹੈ। ਇਸਦੀ ਜਵਾਬ ਦੇਹੀ ਵੀ ਨਗਰਨਿਗਮ ਕਮਿਸ਼ਨਰ ਦੀ ਬਣਦੀ ਹੈ ਪੁਰਾਣੀ ਕਚਹਿਰੀ ਦੇ ਬਾਹਰ ਰੋਡ ਵਿੱਚਕਾਰ ਡਿਵਾਈਡਰ ਜੋ ਬਹੁਤ ਲੰਬੇ ਸਮੇ ਤੋ ਪੱਟਿਆ ਗਿਆ ਹੈ। 

Advertisements

ਉਸ ਨਾਲ ਲੋਕਾਂ ਵਿੱਚ ਦੁਰਘਟਨਾਂ ਹੋਣ ਦਾ ਡਰ ਚੱਲ ਰਿਹਾ ਹੈ ਟ੍ਰੈਫਿਕ ਲਾਈਟਾ ਜੋ 28 ਲੱਖ ਦੀ ਲੱਗਤ ਨਾਲ ਲੋਕਾਂ ਤੋ ਜਬਰਨ ਟੈਕਸ ਵਸੂਲ ਕਰ ਲਗਾਈਆਂ ਗਈਆਂ ਸਨ ਉਸ ਦਾ ਵੀ ਕੋਈ ਫਾਇਦਾ ਲੋਕਾਂ ਨੂੰ ਨਹੀਂ ਹੋਇਆ ਜੋ ਕੀ 28 ਲੱਖ ਦੀ ਲੱਗਤ ਸਿਰਫ 3 ਚੌਕਾਂ ਵਿੱਚ ਲਗਾਣਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ ਕਈ ਸਾਰੀਆ ਦੁਕਾਨਾਂ ਖੁਦ ਕਮਿਸ਼ਨਰ ਸਾਹਿਬ ਦੇ ਨਿਰਦੇਸ਼ਾਂ ਤੇ ਸੀਲ ਹੋਇਆ ਫਿਰ ਕਿਦਾਂ ਖੁੱਲ੍ਹੀਆਂ  ਇਹ ਵੀ ਸ਼ੱਕ ਦੇ ਘੇਰੇ ਵਿੱਚ ਆਂਦੀ ਹੈ ਕਈ ਲੋਕਾਂ ਦੀ ਨਕਸ਼ਿਆ ਨੂੰ ਪਾਸ ਕਰਨ ਲਈ ਜਬਰਨ ਪੈਸੇ ਵਸੂਲੇ ਜਾ ਰਹੇ ਹਨ ਅਤੇ  ਕੁਝ ਬਾਹਰੋਂ ਆਏ ਸੰਬੰਧਤ ਇੰਸਪੈਕਟਰਾਂ ਵੱਲੋ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਇਹ ਵੀ ਜਾਂਚ ਦਾ ਵਿਸ਼ਾ ਹੈ।

ਇਸ ਮੌਕੇ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਮੋਹਿੰਦਰ ਸਿੰਘ, ਕੁਲਦੀਪਕ ਧੀਰ, ਸੁਮੀਤ ਕਪੂਰ, ਤਜਿੰਦਰ ਲਵਲੀ, ਲਾਡੀ, ਲਖਬੀਰ, ਮਲਕੀਤ, ਨਿਰਮਲ, ਰਾਜੇਸ਼, ਭਰਤ ਗੁਪਤਾ, ਵਰਿੰਦਰ, ਸੁਨੀਲ, ਜਸਵੰਤ, ਦੀਪਕ ਬਿਸ਼ਟ,  ਸੰਜੀਵ ਕੌਰ, ਗੋਲੂ, ਵਿਨੈ, ਜਸਪਾਲ ਕੌਰ, ਰੂਬਲ ਧੀਰ, ਸੰਦੀਪ ਕੌਰ, ਸੁਮਨ, ਬਲਵਿੰਦਰ ਕੌਰ, ਨਿਰਮਲ ਕੌਰ, ਆਸ਼ਾ, ਗੁਰਵਿੰਦਰ ਕੌਰ,ਹਾਜ਼ਿਰ ਸਨ।

LEAVE A REPLY

Please enter your comment!
Please enter your name here