ਨਕਸਲੀਆਂ ਨਾਲ ਮੁਕਾਬਲੇ ਦੌਰਾਨ 1 ਜਵਾਨ ਹੋਇਆ ਸ਼ਹੀਦ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਨਾਰਨੌਲ ਦੇ ਇੱਕ ਜਵਾਨ ਦੀ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਜਵਾਨ ਦੀ ਪਹਿਚਾਣ ਸੰਜੇ ਯਾਦਵ ਉਮਰ 35 ਸਾਲਾ ਵਾਸੀ ਨੂਨੀ ਸ਼ੇਖਪੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਅਸਾਮ ਵਿੱਚ ਤਾਇਨਾਤ ਸੀ, ਤੇ ਨਕਸਲੀ ਹਮਲੇ ਵਿੱਚ ਉਸਦੇ ਗੋਲੀ ਲੱਗ ਗਈ ਤੇ ਉਹ ਸ਼ਹੀਦ ਹੋ ਗਿਆ।

Advertisements

ਸੰਜੇ ਯਾਦਵ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਨੂਨੀ ਸ਼ੇਖਪੁਰਾ ਕੀਤਾ ਗਿਆ ਤੇ ਸੀਆਰਪੀਐੱਫ ਦੀ ਟੁਕੜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਤੋਪਾ ਦੀ ਸਲਾਮੀ ਦਿੱਤੀ।ਅੰਤਿਮ ਸੰਸਕਾਰ ਵਿੱਚ ਪਹੁੰਚੇ ਮੰਤਰੀ ਓਮਪ੍ਰਕਾਸ਼ ਯਾਦਵ ਨੇ ਕਿਹਾ ਕਿ ਇਹ ਸੂਬੇ ਲਈ ਹੀ ਨਹੀ ਬਲਕਿ ਪੂਰੇ ਦੇਸ਼ ਲਈ ਵੱਡਾ ਘਾਟਾ ਹੈ। ਦੇਸ਼ ਦੀ ਸੇਵਾ ਕਰਦੇ ਹੋਏ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here