ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਇੰਟਰ-ਹਾਊਸ ਦੇਸ਼ ਭਗਤੀ ਦੇ ਗੀਤਾਂ ਤੇ ਅਧਾਰਿਤ ਪ੍ਰਤੀਯੋਗਿਤਾ ਦਾ ਹੋਇਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਸਲ ਐਜੂਕੇਸ਼ਨ ਗਰੁੱਪ ਦੁਆਰਾ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਵਿੱਚ ਇੰਟਰ-ਹਾਊਸ ਦੇਸ਼ ਭਗਤੀ ਦੇ ਨਾਲ਼ ਸਬੰਧਤ ਗਾਇਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਚਾਰ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ ਵਰਗ ਦੇ ਸਾਰੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸ਼ਰੂਆਤ ਵੰਦੇ ਮਾਤਰਮ ਦੇ ਗੀਤ ਨਾਲ ਹੋਈ। ਗਾਰਨੇਟ ਹਾਊਸ ਦੇ ਵਿਦਿਆਰਥੀਆਂ ਨੇ ‘ਲਹਿਰਾ ਦੋ ਪਰਚਮ’ ਗੀਤ ਦੇ ਦੁਆਰਾ ਦੇਸ਼ ਭਗਤੀ ਦੇ ਜਜ਼ਬੇ ਨੂੰ ਦਿਖਾਇਆ, ਉਥੇ ਹੀ ਸਫਾਇਰ ਹਾਊਸ ਦੇ ਵਿਦਿਆਰਥੀਆਂ ਨੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਦਿਖਾਉਂਦੇ ਹੋਏ ਆਪਣੀ ਸੁੰਦਰ ਪੇਸ਼ਕਸ਼ ਦਿੱਤੀ।

ਮੂਨਸਟੋਨ ਹਾਊਸ ਅਤੇ ਐਮਰਲਡ ਹਾਊਸ ਦੇ ਵਿਦਿਆਰਥੀਆਂ ਨੇ ਵੀ ਬਹੁਤ ਚੰਗੀ ਪੇਸ਼ਕਸ਼ ਦਿਖਾਈ। ਜਮਾਤ ਨੌਂਵੀ ਦੇ ਵਿਦਿਆਰਥੀਆਂ ਗੀਤਿਕਾ, ਧਨਿਸ਼ਟਾ, ਸੋਮਾਸ਼ੂ ਨੇ ‘ਦੇਸ਼ ਮੇਰਾ’ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਸੰਗੀਤ ਪ੍ਰਤੀਯੋਗਿਤਾ ਵਿੱਚ ਮੂਨਸਟੋਨ ਹਾਊਸ ਨੇ ਆਪਣਾ ਪਰਚਮ ਫਹਿਰਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਸਭਾ ਦੇ ਵਿੱਚ ਬੈਠੇ ਹੋਏ ਮੁੱਖ ਜੱਜਾਂ ਨੇ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਪ੍ਰਸੰਸਾ ਕੀਤੀ।

Advertisements

ਸਕੂਲ ਕੌਂਸਲ ਦੀ ਵਾਈਸ ਹੈੱਡ ਗਰਲ ਦਿਵਿਆ ਕਪੂਰ ਨੇ ਕਿਹਾ ਕਿ ਦੇਸ਼ ਭਗਤੀ ਦੇ ਪ੍ਰੋਗਰਾਮਾਂ ਦੇ ਦੁਆਰਾ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਵਿਕਾਸ ਹੁੰਦਾ ਹੈ। ਸਕੂਲ ਪ੍ਰਿੰਸੀਪਲ ਸ਼ਰਤ ਕੁਮਾਰ ਨੇ ਪ੍ਰੋਗਰਾਮ ਦੇ ਵਿੱਚ ਜਿੱਤੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉੱਥੇ ਹੀ ਓਵਰਆਲ ਟਰਾਫੀ ਜਿੱਤਣ ਵਾਲੇ ਐਮਰਲਡ ਹਾਊਸ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਦੇਸ਼-ਪ੍ਰੇਮ ਦਾ ਭਾਵ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ, ਸਮਾਜ ਅਤੇ ਦੇਸ਼ ਨਾਲ਼ ਪਿਆਰ ਕਰਨਾ ਸਿਖਾਉਂਦਾ ਹੈ।

ਵਾਸਲ ਐਜੂਕੇਸ਼ਨ ਦੇ ਸੀ.ਈ.ਓ. ਰਾਘਵ ਵਾਸਲ ਜੀ ਨੇ ਕਿਹਾ ਕਿ ਸਿੱਖਿਆ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਹੈ ਅਤੇ ਸੰਸਕ੍ਰਿਤਕ ਪ੍ਰੋਗਰਾਮ ਬੱਚਿਆਂ ਦੇ ਵਿੱਚ ਆਤਮ-ਵਿਸ਼ਵਾਸ, ਉਤਸ਼ਾਹ ਅਤੇ ਦੇਸ਼ ਪ੍ਰੇਮ ਦੀ ਸੱਚੀ ਭਾਵਨਾ ਪੈਦਾ ਕਰਦਾ ਹੈ।ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਜੀ ਨੇ ਕਿਹਾ ਕਿ ਵਾਸਲ ਐਜੂਕੇਸ਼ਨ ਹਮੇਸ਼ਾ ਸਿੱਖਿਆ ਪ੍ਰਣਾਲੀ ਦੇ ਵਿੱਚ ਗੁਣਵੱਤਾ ਲਿਆਉਣ ਦੇ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here