ਆਧਾਰ ਨੰਬਰਾਂ ਦੀ ਕੁਲੈਕਸ਼ਨ, ਫੀਡਿੰਗ ਅਤੇ ਸੀਡਿੰਗ ‘ਤੇ ਲੱਗੀ ਰੋਕ : ਡੀ ਸੀ

DSC03213

ਹੁਸ਼ਿਆਰਪੁਰ, 17 ਅਗਸਤ: ਭਾਰਤ ਚੋਣ ਕਮਿਸ਼ਨ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ 11 ਅਗਸਤ 2015 ਦੀ ਪਾਲਣਾ ਵਿੱਚ ‘ਨੈਸ਼ਨਲ ਇਲੈਕਟੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ ‘ ਤਹਿਤ ਆਧਾਰ ਕਾਰਡ ਨੰਬਰਾਂ ਦੀ ਕੁਲੈਕਸ਼ਨ, ਫੀਡਿੰਗ ਅਤੇ ਸੀਡਿੰਗ ਦਾ ਕੰਮ ਅਗਲੇ ਨਿਰਦੇਸ਼ਾਂ ਤੱਕ ਰੋਕ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਉਪਰੋਕਤ ਹੁਕਮਾਂ ਅਨੁਸਾਰ ਅਗਲੇ ਨਿਰਦੇਸ਼ਾਂ ਤੱਕ ਇਸ ਕੰਮ ‘ਤੇ ਰੋਕ ਲਗਾਈ ਜਾਂਦੀ ਹੈ।  ਇਸ ਪ੍ਰੋਗਰਾਮ ਅਧੀਨ ਆਉਂਦੀਆਂ ਬਾਕੀ ਗਤੀਵਿਧੀਆਂ ਜਿਵੇਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਫਾਰਮ ਨੰ: 6, 7, 8 ਅਤੇ 8 (À) ਪ੍ਰਾਪਤ ਕਰਨਾ, ਵੋਟਰ ਸੂਚੀ ਵਿੱਚ ਵੋਟਰਾਂ ਦੀ ਫੋਟੋ ਦੀ ਕੁਆਲਿਟੀ ਨੂੰ ਸੁਧਾਰਨਾ, ਮੋਬਾਇਲ ਨੰਬਰ ਨੂੰ ਠੀਕ ਕਰਨਾ, ਈਮੇਲ ਪਤੇ ਨੂੰ ਦਰਸਾਉਣਾ ਅਤੇ ਐਂਟਰ ਕਰਨ ਦਾ ਕੰਮ ਪਹਿਲਾਂ ਦੀ ਤਰ੍ਹਾਂ ਚਲਦਾ ਰਹੇਗਾ।

Advertisements

LEAVE A REPLY

Please enter your comment!
Please enter your name here