Tuesday, October 13, 2026
Home Hoshiarpur ਜਰੂਰਤਮੰਦ ਮਹਿਲਾ ਨੂੰ ਦਿੱਤੀ ਇਲੈਕਟ੍ਰਿਕ ਟਰਾਈ ਸਾਈਕਲ

ਜਰੂਰਤਮੰਦ ਮਹਿਲਾ ਨੂੰ ਦਿੱਤੀ ਇਲੈਕਟ੍ਰਿਕ ਟਰਾਈ ਸਾਈਕਲ

DSC05210

ਹੁਸ਼ਿਆਰਪੁਰ, 17 ਅਗਸਤ: ਜੇਲ੍ਹਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਦਫ਼ਤਰ ਰੈਡ ਕਰਾਸ ਸੁਸਾਇਟੀ ਵਿਖੇ ਇੱਕ ਜਰੂਰਤਮੰਦ ਮਹਿਲਾ ਕਮਲਦੀਪ ਪੁੱਤਰੀ ਸ੍ਰ: ਤਰਨ ਸਿੰਘ ਪਿੰਡ ਪਰਸੋਵਾਲ ਨੂੰ ਇਲੈਕਟ੍ਰਿਕ ਟਰਾਈ ਸਾਈਕਲ ਦਿੱਤੀ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਇਲੈਕਟ੍ਰਿਕ ਟਰਾਈ ਸਾਈਕਲ ਦੀ ਕੀਮਤ 35,000 ਰੁਪਏ ਹੈ। ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਸਵੰਤਰਤਾ ਦਿਵਸ ਸਮਾਗਮ ‘ਤੇ 13 ਟਰਾਈ-ਸਾਈਕਲ ਅਤੇ ਦੋ ਵੀਲਚੇਅਰਜ਼ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ ਸਨ।

Advertisements

LEAVE A REPLY

Please enter your comment!
Please enter your name here