ਬ੍ਰਹਮ ਕੁਮਾਰੀ ਆਸ਼ਰਮ ਜਗਤਪੂਰਾ ਵੱਲੋਂ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਵਿੱਖੇ ਇੱਕ ਹਫਤੇ ਦਾ ਰੂਹਾਨੀ ਜਾਗ੍ਰਤੀ ਕੋਰਸ

hospital

ਹੁਸ਼ਿਆਰਪੁਰ, 17 ਅਗਸਤ-  ਬ੍ਰਹਮ ਕੁਮਾਰੀ ਆਸ਼ਰਮ ਜਗਤਪੂਰਾ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਵਿੱਖੇ ਸਥਾਪਿਤ ਪੰਜਾਬ ਦੇ ਪਹਿਲੇ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਵਿਖੇ ਜਿੰਦਗੀ ਦੀ ਨਵੀਂ ਲੀਹ ਤੇ ਤੁਰਨ ਲਈ ਤਿਆਰ ਨੌਜਵਾਨਾਂ ਅਤੇ ਹੋਰਨਾਂ ਲਈ ਗਿਆਨ ਦੀ ਅੰਮ੍ਰਿਤ ਧਾਰਾ ਵਰਸਾਈ ਜਾਵੇਗੀ। ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਬ੍ਰਹਮ ਕੁਮਾਰੀ ਆਸ਼ਰਮ ਜਗਤਪੂਰਾ, ਹੁਸ਼ਿਆਰਪੁਰ ਦੇ ਮੁਖੀ ਰਾਜ ਕੁਮਾਰੀ ਨੇ ਦੱਸਿਆ ਕਿ ਆਸ਼ਰਮ ਵੱਲੋਂ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਵਿਖੇ ਇਲਾਜ ਕਰਵਾ ਰਹੇ ਲੋਕਾਂ ਵਾਸਤੇ ਇੱਕ ਹਫਤੇ ਦਾ ਰੂਹਾਨੀ ਜਾਗ੍ਰਤੀ ਕੋਰਸ ਕਰਵਾਇਆ ਜਾਵੇਗਾ। ਇਸ ਉਪਰੰਤ ਹਰ ਹਫਤੇ ਬੁੱਧਵਾਰ ਨੂੰ ਕੇਂਦਰ ਵਿਖੇ ਪ੍ਰਵਚਨ ਕੀਤੇ ਜਾਣਗੇ ਤਾਂ ਜੋ ਇਨ੍ਹਾਂ ਲੋਕਾਂ ਦੀ ਮਾਨਿਸਕਤਾ ਨੂੰ ਬਦਲ ਕੇ ਜਿੰਦਗੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜਿੰਦਗੀ ਨੂੰ ਨਵੇਂ ਸਿਰੇ ਤੋਂ ਆਰੰਭ ਕਰਨ ਲਈ ਮਨੁੱਖ ਦਾ ਮਾਨਸਿਕ ਪੱਖੋ ਸਥਿਰ, ਸ਼ਾਤ ਅਤੇ ਅਟਲ ਹੋਣਾ ਬਹੁਤ ਜਰੂਰੀ ਹੈ। ਗਿਆਨ ਰੂਪੀ ਅਮਿੰ੍ਰਤ ਧਾਰਾ ਮਨੁੱਖ ਨੂੰ ਸ਼ਾਂਤਚਿੱਤ ਹੋਣ ਵਿੱਚ ਮਦਦ ਕਰਦੀ ਹੈ ਅਤੇ ਨਾਲ ਹੀ ਫੈਸਲਾ ਲੈਣ ਵਿੱਚ ਵੀ ਸਹਾਈ ਹੁੰਦੀ ਹੈ। ਇਸ ਸਬੰਧੀ ਜਿਲ੍ਹਾ ਮੈਡੀਕਲ ਅਫਸਰ ਹੈਲਥ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਨੀਲ ਅਹੀਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਸ਼ਰਮ ਦੇ ਪ੍ਰਬੰਧਕਾਂ ਨੂੰ ਮੁੜ ਵਸੇਵਾਂ ਕੇਂਦਰ ਵਿਖੇ ਇਸ ਨੇਕ ਕਾਰਜ ਲਈ ਬੇਨਤੀ ਕੀਤੀ ਗਈ ਸੀ ਜਿਸਨੂੰ ਬ੍ਰਹਮ ਕੁਮਾਰੀ ਆਸ਼ਰਮ ਵੱਲੋਂ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਰੁਝਾਨ ਬਹੁਤ ਵਿਰਾਟ ਰੂਪ ਧਾਰਣ ਕਰ ਚੁੱਕਾ ਹੈ। ਜਿਸਨੂੰ ਠੱਲ ਨਾ ਪਾਈ ਗਈ ਤਾਂ ਸਮਾਜ ਦੀ ਬਰਬਾਦੀ ਨਿਸ਼ਚਤ ਹੈ। ਕੋਈ ਵੀ ਧਰਮ ਇਨਸਾਨ ਨੂੰ ਨਸ਼ੇ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਕਰਕੇ ਸਮੂਹ ਧਾਰਮਿਕ ਸਗੰਠਨਾਂ ਅਤੇ ਸੰਸੰਥਾਵਾਂ ਨੂੰ ਇਸ ਬੁਰਾਈ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਨਸ਼ਾ ਕਰਨ ਵਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਨਾਲ ਉਨ੍ਹਾਂ ਦੀ ਮਾਨਸਿਕ ਸ਼ਾਤੀ ਅਤੇ ਦਿਮਾਗੀ ਸਤੁੰਲਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਧਰਮ ਦਾ ਪ੍ਰਚਾਰ ਇਨ੍ਹਾਂ ਰਾਹ ਤੋਂ ਭਟਕੇ ਹੋਏ ਲੋਕਾਂ ਨੂੰ ਸਮਾਜਿਕ ਧਾਰਾ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਮੁੜ ਤੋਂ ਜੁੜਨ ਲਈ ਪ੍ਰੇਰਿਤ ਕਰ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਲਾਹੇਵੰਦ ਉਪਰਾਲਾ ਸਿੱਧ ਹੋ ਸਕਦਾ ਹੈ। ਇਸ ਮੋਕੇ ਡਾ.ਅਹੀਰ ਨੇ ਬ੍ਰਹਮ ਕੁਮਾਰੀ ਆਸ਼ਰਮ ਜਗਤਪੂਰਾ ਵੱਲੋਂ ਬੇਨਤੀ ਕਬੂਲ ਕਰਨ ਤੇ ਸਿਵਲ ਸਰਜਨ ਡਾ .ਸੰਜੀਵ ਬਬੂਟਾ, ਡੀ.ਐਮ.ਸੀ. ਸਿਵਲ ਹਸਪਤਾਲ ਕਮ ਨੋਡਲ ਅਫਸਰ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਵੱਲੋਂ ਉਚੇਚੇ ਤੌਰ ਤੇ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਡਾ. ਸੁਰਭੀ ਵੀ ਹਾਜਿਰ ਸਨ।

Advertisements

LEAVE A REPLY

Please enter your comment!
Please enter your name here