ਇੰਦਰਮੋਹਨ ਸਿੰਘ ਸੋਢੀ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਿਲ੍ਹਾ ਬਟਾਲਾ ਦੇ ਪ੍ਰਧਾਨ ਥਾਪੇ ਗਏ

ਬਟਾਲਾ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਬਟਾਲਾ ਵਿੱਚ ਹੋਈ। ਜਿਸ ਵਿੱਚ ਪੰਜਾਬ ਪ੍ਰਧਾਨ ਜਸਬੀਰ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਸਾਰੇ ਪੱਤਰਕਾਰਾਂ ਨੇ ਸੱਭ ਦੀ ਸਹਿਮਤ ਨਾਲ ਇੰਦਰ ਮੋਹਨ ਸਿੰਘ ਸੋਢੀ ਨੂੰ ਜਿਲ੍ਹਾ ਬਟਾਲਾ ਦਾ ਪ੍ਰਧਾਨ ਚੁਣਿਆ। ਚੁਣੇ ਗਏ ਨਵੇ ਪ੍ਰਧਾਨ ਇੰਦਰ ਮੋਹਨ ਸਿੰਘ ਸੋਢੀ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਉਹ ਪੰਜਾਬ ਪ੍ਰਧਾਨ ਜਸਵੀਰ ਸਿੰਘ ਭੱਟੀ ਅਤੇ ਸਮੂਹ ਪੱਤਰਕਾਰ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੰਨਾ ਨੇ ਮੇਰੇ ਉਤੇ ਇਨ੍ਹਾਂ ਵਿਸਵਾਸ਼ ਕੀਤਾ ਹੈ ਅਤੇ ਇਹ ਜ਼ਿਮੇਂਦਾਰੀ ਉਹਨਾੰ ਨੂੁੰ ਸੋਂਪੀ ਹੈ।

Advertisements

ਯੂਨੀਅਨ ਵਲੋ ਦਿੱਤੀ ਗਈ ਜ਼ਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ਼ ਨਿਭਾਵਾਂਗਾ-ਸੋਢੀ

ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਉਹਨਾਂ ਦਾ ਵਿਸ਼ਵਾਸ ਕਦੀ ਵੀ ਟੁੱਟਣ ਨਹੀਂ ਦੇਵਗੇ ਅਤੇ ਹਮੇਸ਼ਾਂ ਉਹਨਾ ਨੂੰ ਨਾਲ ਲੈ ਕੇ ਚਲਣਗੇ। ਉਹਨਾੰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਜਿਲੇ ਵਿੱਚ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਇੰਦਰ ਮੋਹਨ ਸਿੰਘ ਸੋਢੀ ਅਤੇ ਸੰਜੀਵ ਨੈਅਰ ਵੱਲੋਂ ਹੋਰ ਪੱਤਰਕਾਰ ਵੀ ਯੁਨੀਅਨ ਵਿਚ ਸ਼ਾਮਿਲ ਕੀਤੇ ਗਏ।

LEAVE A REPLY

Please enter your comment!
Please enter your name here