ਪੰਜਾਬ ਪ੍ਰਧਾਨ ਪੁਰਵਾ ਨੇ ਆਪਣਾ ਜਨਮ ਦਿਨ ਲੋੜਵੰਦ ਬੱਚਿਆਂ ਨਾਲ ਮਨਾਇਆ

ਕਪੂਰਥਲਾ (⁠ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਫੈਸ਼ਨ ਅਤੇ ਫਜ਼ੂਲਖ਼ਰਚੀ ਦੇ ਯੁੱਗ ਵਿੱਚ ਦਿਖਾਵੇ ਦੇ ਚਾਹਵਾਨ ਲੋਕ ਆਪਣਾ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਪਲ ਮਨਾਉਣ ਲਈ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਹਨ,ਜਿਸ ਵਿੱਚ ਸਿਰਫ਼ ਅਮੀਰ ਵਰਗ ਦੇ ਲੋਕ ਹੀ ਸ਼ਾਮਲ ਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਗਰੀਬ ਲੋਕਾਂ ਅਤੇ ਬੱਚਿਆਂ ਦੀ ਕੋਈ ਥਾਂ ਨਹੀਂ ਹੁੰਦੀ ਪਰ ਅਜਿਹੇ ਫੈਸ਼ਨੇਬਲ ਅਤੇ ਫਜ਼ੂਲਖਰਚੀ ਦੇ ਯੁੱਗ ਵਿੱਚ ਜੇਕਰ ਕੋਈ ਵਿਅਕਤੀ ਆਪਣਾ ਜਨਮ ਦਿਨ ਅਜਿਹੇ ਲੋੜਵੰਦ ਬੱਚਿਆਂ ਨਾਲ ਮਨਾਉਂਦਾ ਹੈ ਤਾਂ ਲੋਕ ਸੋਚਣਗੇ ਕਿ ਇਹ ਤਾਂ ਫਿਲਮਾਂ ਵਿੱਚ ਹੀ ਦਿਖਾਏ ਜਾਂਦੇ ਹਨ,ਅਸਲ ਜ਼ਿੰਦਗੀ ਵਿੱਚ ਕੌਣ ਮਨੁੱਖ ਅਜਿਹਾ ਸ਼ਲਾਘਾਯੋਗ ਕੰਮ ਕਰਦਾ ਹੈ? ਤਾਂ ਅਸੀਂ ਕਹਾਂਗੇ ਕਿ ਅਜਿਹੇ ਲੋਕ ਅਸਲ ਜ਼ਿੰਦਗੀ ਵਿੱਚ ਵੀ ਮੌਜੂਦ ਹਨ,ਜਿਸ ਦੀ ਪ੍ਰਤੱਖ ਮਿਸਾਲ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਦੇਖਣ ਨੂੰ ਮਿਲੀ ਹੈ।

Advertisements

ਸਮਾਜ ਸੇਵੀ ਅਤੇ ਸਲੂਟ ਤਿਰੰਗਾ ਸੰਗਠਨ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਪੁਰਵਾ ਨੇ ਆਪਣਾ ਜਨਮ ਦਿਨ ਲੋੜਵੰਦ ਝੁੱਗੀ-ਝੌਂਪੜੀ ਦੇ ਬੱਚਿਆਂ ਨਾਲ ਮਨਾਇਆ।ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।ਇਸ ਨਿਵੇਕਲੇ ਉਪਰਾਲੇ ਨਾਲ ਲੋੜਵੰਦ ਬੱਚਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆਈ।ਇਸ ਦੌਰਾਨ ਬੱਚਿਆਂ ਨੂੰ ਤੋਹਫੇ ਵਜੋਂ ਮਠਿਆਈਆਂ ਅਤੇ ਪਕੌੜੇ ਵੰਡੇ ਗਏ।ਇਸ ਮੌਕੇ ਹਰਪ੍ਰੀਤ ਸਿੰਘ ਪੁਰਵਾ ਨੇ ਕਿਹਾ ਕਿ ਅਸੀਂ ਅਕਸਰ ਆਪਣੇ ਜਨਮ ਦਿਨ ਵੱਡੇ ਹੋਟਲਾਂ ਚ ਮਨਾਉਂਦੇ ਹਾਂ ਪਰ ਇਨ੍ਹਾਂ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਕੇ ਜੋ ਖੁਸ਼ੀ ਮਿਲੀ ਹੈ,ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ।ਇਸ ਦੌਰਾਨ ਬੱਚੇ ਕਾਫੀ ਉਤਸ਼ਾਹਿਤ ਨਜ਼ਰ ਆਏ,ਤੋਹਫ਼ੇ ਮਿਲਣ ਤੋਂ ਬਾਅਦ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਅਤੇ ਬੱਚਿਆਂ ਨੇ ਵੀ ਹਰਪ੍ਰੀਤ ਸਿੰਘ ਪੁਰਵਾ ਨੂੰ ਵਧਾਈ ਦਿੱਤੀ।ਇਸ ਦੌਰਾਨ ਪੁਰਵਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੱਚਿਆਂ ਨਾਲ ਆਪਣੀਆਂ ਖੁਸ਼ੀਆਂ ਮਨਾਉਣ,ਜਿਸ ਨਾਲ ਸਮਾਜ ਨੂੰ ਚੰਗਾ ਸੁਨੇਹਾ ਜਾਵੇਗਾ। 

ਪਿਤਾ ਤੋਂ ਮਿਲੀ ਪ੍ਰੇਰਨਾ

ਹਰਪ੍ਰੀਤ ਸਿੰਘ ਪੁਰਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪ੍ਰੇਰਨਾ ਆਪਣੇ ਪਿਤਾ ਤੋਂ ਮਿਲੀ ਹੈ।ਉਨ੍ਹਾਂ ਕਿਹਾ ਕਿ ਸਾਡੇ ਪਿਤਾ ਵੀ ਸਮਾਜ ਸੇਵਾ ਕਰਦੇ ਸਨ ਅਤੇ ਲੋੜਵੰਦਾਂ ਦੀ ਮਦਦ ਕਰਦੇ ਸਨ।ਆਪਣੇ ਪਿਤਾ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਇਹ ਸਭ ਕਰਨਾ ਚੰਗਾ ਲੱਗਦਾ ਹੈ। ਹਰਪ੍ਰੀਤ ਸਿੰਘ ਪੁਰਵਾ ਨੇ ਦੱਸਿਆ ਕਿ ਬੱਚਿਆਂ ਦੇ ਨਾਲ ਜਨਮਦਿਨ ਮਨਾ ਕੇ ਉਨ੍ਹਾਂਨੂੰ ਬਹੁਤ ਖੁਸ਼ੀ ਮਹਿਸੂਸ ਮਿਲੀ ਹੈ।

LEAVE A REPLY

Please enter your comment!
Please enter your name here