ਜਿ਼ਲ੍ਹਾ ਪੁਲਿਸ ਹੁਸਿ਼ਆਰਪੁਰ ਵੱਲੋਂ ਨਸਿ਼ਆਂ ਖਿਲਾਫ ਚਲਾਈ ਮੁਹਿੰਮ ਤਹਿਤ ਛੇ ਦਿਵਸੀਏ ਖੇਡ ਮੇਲੇ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਸਿ਼ਆ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਕੰਮਲ ਮੁਹਿੰਮ ਦੇ ਸਬੰਧ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕਫੋਰਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੁਸਿ਼ਆਰਪੁਰ ਜਿ਼ਲ੍ਹਾ ਪੁਲਿਸ ਵੱਲੋਂ ਜਿ਼ਲ੍ਹਾ ਪ੍ਰਸ਼ਾਸ਼ਨ, ਖੇਡ ਵਿਭਾਗ, ਯੂਥ ਕਲੱਬ ਅਤੇ ਆਮਲੋਕਾਂ ਦੇ ਸਹਿਯੋਗ/ਭਾਗੀਦਾਰੀ ਦੇ ਨਾਲਮਿਤੀ 08—02—24 ਤੋਂ 13—02—24 ਤੱਕ ਵੱਖ—ਵੱਖ ਖੇਡਾਂ ਤੇ ਟੂਰਨਾਮੈਂਟ ਥਾਣਾ ਪੱਧਰ, ਸਬ—ਡਵੀਜ਼ਨ ਪੱਧਰ ਅਤੇ ਜਿ਼ਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿੱਚ ਮਿਤੀ 08 ਅਤੇ 09—02—24 ਨੂੰ ਥਾਣਾ ਪੱਧਰ ਤੇ ਟੂਰਨਾਮੈਂਟ ਕਰਵਾਏ ਜਾਣਗੇ, ਜਿਸ ਉਪਰੰਤ ਜੇਤੂ ਟੀਮਾਂ ਦਾ ਸਬ-ਡਵੀਜ਼ਨ ਪੱਧਰ ਤੇ 10 ਅਤੇ 11—02—24 ਨੂੰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਅਖੀਰ ਵਿੱਚ ਸਬ—ਡਵੀਜ਼ਨ ਪੱਧਰ ਤੇ ਜੇਤੂ ਟੀਮਾਂ ਦਾ ਮੁਕਾਬਲਾ ਜਿ਼ਲ੍ਹਾ ਪੱਧਰ ਤੇ ਮਿਤੀ 12 ਅਤੇ 13—02—24 ਨੂੰ ਫਾਈਨਲ ਟੂਰਨਾਮੈਂਟ ਵਿੱਚ ਕਰਵਾਇਆ ਜਾਵੇਗਾ। ਸੰਪੂਰਨ ਖੇਡ ਪ੍ਰੀਕ੍ਰਿਆ ਉਪਰੰਤ ਪਹਿਲੇ ਸਥਾਨ ਤੇ ਰਹਿਣ ਵਾਲੀ ਜੇਤੂ ਟੀਮ ਨੂੰ 21000/—ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11000/—ਰੁਪਏ ਅਤੇ ਤੀਸਰੇ ਸਥਾਨ ਪਰ ਆਉਣ ਵਾਲੀਟੀਮ ਨੂੰ 5000/—ਰੁਪਏ ਨਗਦ ਇਨਾਮ ਜਿ਼ਲ੍ਹਾ ਪੁਲਿਸ ਹੁਸਿ਼ਆਰਪੁਰ ਵੱਲੋਂ ਦਿੱਤਾ ਜਾਵੇਗਾ।

Advertisements

ਜੇਤੂ ਟੀਮਾਂ ਨੂੰ ਦਿੱਤੇ ਜਾਣਗੇ21000/—ਰੁਪਏ, 11000/—ਰੁਪਏ ਅਤੇ 5000/—ਰੁਪਏ ਦੇ ਇਨਾਮ
ਇਨ੍ਹਾਂ ਖੇਡਾਂ ਦਾ ਮਕਸਦ ਨਸਿ਼ਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੋਤਸਾਹਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਨਸਿ਼ਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਹੈ। ਇਸ ਲਈ ਰਜਿਸਟਰਡ ਅਤੇ ਨਾਨ—ਰਜਿਸਟਰਡ ਸਪੋਰਟਸ ਕਲੱਬ/ਟੀਮਾਂ ਨੂੰ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ, ਜਿਸ ਲਈ ਯੋਗ ਟੀਮਾਂ ਆਪਣੇ ਨਜ਼ਦੀਕੀ ਸਬੰਧਿਤ ਪੁਲਿਸ ਥਾਣਾ ਜਾਂ ਪੁਲਿਸ ਸਬ—ਡਵੀਜ਼ਨ ਵਿੱਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਇਸ ਸਬੰਧੀ ਹੋਰ ਜਾਣਕਾਰੀ ਅਤੇ ਰਜਿਸਟਰੇਸ਼ਨ ਸਾਡੀ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 95016-60318 ਤੇ ਕਰਵਾਈ ਜਾ ਸਕਦੀ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਲਈ ਇੱਕਜੁੱਟ ਹੋਈਏ ਅਤੇ ਇਸ ਨਸਿ਼ਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ। ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਹੁਸਿ਼ਆਰਪੁਰ ਵੱਲੋਂ ਆਪ ਸਭ ਨੂੰ ਇਸ Special Drug Awareness Campaign (Sports Meet) ਵਿੱਚ ਯੋਗਦਾਨ ਪਾਉਣ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਅਪੀਲ ਕੀਤੀ ਜਾਂਦੀ ਹੈ। ਥਾਣਾ, ਸਬ—ਡਵੀਜ਼ਨ ਅਤੇ ਜਿ਼ਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਟੂਰਨਾਮੈਂਟਸ ਦਾ ਮਿਤੀ ਵਾਰ ਵੇਰਵਾ।

LEAVE A REPLY

Please enter your comment!
Please enter your name here