ਬਸੰਤ ਪੰਚਮੀ ਲਈ ਪਤੰਗ ਲੈ ਕੇ ਆ ਰਹੇ ਨੌਜ਼ਵਾਨਾਂ ਨੂੰ ਟਰੱਕ ਨੇ ਕੁਚਲਿਆ, ਮੌਤ

ਕਰਨਾਲ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਰਨਾਲ ਤੋਂ ਇੰਦਰੀ-ਯਮੁਨਾਨਗਰ ਵੱਲ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਟਰੱਕ ਚਾਲਕ ਵੱਲੋਂ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਣ ਵੰਸ਼ ਉਮਰ 16 ਸਾਲਾਂ ਅਤੇ ਗੌਰਵ 17 ਸਾਲਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜ਼ਵਾਨ ਬਸੰਤ ਪੰਚਮੀ ਲਈ ਪਤੰਗ ਲੈ ਕੇ ਵਾਪਸ ਆ ਰਹੇ ਸਨ ਤਾਂ ਜਦੋ ਉਹ ਦੋਵੇਂ ਪਿੰਡ ਨੌਰਟਾ ਕੋਲ ਪੁੱਜੇ ਤਾਂ ਮੋਟਰਸਾਈਕਲ ਸਤੁੰਲਨ ਵਿਗੜ੍ਹਨ ਕਾਰਨ ਬਾਈਕ ਸੜਕ ਦੇ ਵਿਚਕਾਰ ਡਿੱਗ ਗਈ, ਤੇ ਦੋਵੇ ਨੌਜ਼ਵਾਨ ਵੀ ਸੜਕ ਤੇ ਡਿੱਗ ਗਏ ਤੇ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ ਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here