ਕਈ ਸਾਲਾਂ ਤੋਂ ਨਕਲੀ ਵਿਜੀਲੈਂਸ ਡੀਐਸਪੀ ਬਣ ਕੇ ਘੁੰਮ ਰਿਹਾ ਵਿਅਕਤੀ ਕਾਬੂ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਪੁਲਿਸ ਨੇ ਕਈ ਸਾਲਾਂ ਤੋਂ ਨਕਲੀ ਵਿਜੀਲੈਂਸ ਡੀਐਸਪੀ ਬਣ ਕੇ ਘੁੰਮ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ, ਖੰਨਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਮਨਦੀਪ ਆਪਣੇ-ਆਪ ਨੂੰ ਵਿਜੀਲੈਂਸ ਬਿਊਰੋ ਵਿੱਚ ਡੀਐਸਪੀ ਦੱਸਦਾ ਸੀ ਅਤੇ ਲੋਕਾਂ ਨੂੰ ਧਮਕਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਦੇ ਨਾਂ ਤੇ .32 ਅਸਲਾ ਲਾਇਸੈਂਸ ਵੀ ਹੈ। ਤੇ ਉਸਨੇ ਹੁਣ ਲਾਇਸੈਂਸ ਅਪਡੇਟ ਕਰਵਾਉਣਾ ਸੀ। ਜਾਂਚ ਕਰਨ ਉਪਰੰਤ ਰਮਨਦੀਪ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਅਫਸਰ ਲਿਖਿਆ ਸੀ। ਜਦੋਂ ਉਸਦਾ ਆਈਡੀਕਾਰਡ ਮੰਗਿਆ ਗਿਆ ਤਾਂ ਉਹ ਫੜਿਆ ਗਿਆ। ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here