ਰਜਿੰਦਰ ਧੰਜਲ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ: ਐਚਐਸ ਵਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਰਜਿੰਦਰ ਸਿੰਘ ਧੰਜਲ ਜੋ ਪਿਛਲੇ ਸਮੇਂ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ ਤੇ ਹੋਰ ਅਕਾਲੀ ਦਲ ਦੇ ਬਹੁਤ ਉੱਚ ਅਹੁਦਿਆਂ ਤੇ ਰਹਿ ਹਨ ਤੇ ਸ਼੍ਰੋਮਣੀ ਅਕਾਲੀ ਦਲ ਕਪੂਰਥਲੇ ਦੀ ਸੇਵਾ ਕਰ ਚੁੱਕੇ ਹਨ ਦੁਬਾਰਾ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਜ਼ਿਕਰ ਯੋਗ ਹੈ ਕਿ ਰਜਿੰਦਰ ਸਿੰਘ ਧੰਜਲ 2022 ਦੀ ਚੋਣ ਵਿੱਚ ਬੀਜੇਪੀ ਵਿੱਚ ਚਲੇ ਗਏ ਸਨ, ਅੱਜ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਘਰ ਵਾਪਸੀ ਕੀਤੀ, ਜਿੱਥੇ ਰਜਿੰਦਰ ਸਿੰਘ ਧੰਜਲ ਨੇ ਘਰ ਵਾਪਸੀ ਕੀਤੀ ਉਥੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਜਿਨਾਂ ਵਿੱਚ ਸਰਦਾਰ ਮਨਪ੍ਰੀਤ ਸਿੰਘ ਸਰਦਾਰ ਮਹਿੰਦਰ ਸਿੰਘ ਜੋ ਕਿ ਪ੍ਰਧਾਨ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਸੁਖਦੇਵ ਸਿੰਘ ਜੀ ਜਸਬੀਰ ਸਿੰਘ ਜੀ ਅਮਰਜੀਤ ਸਿੰਘ ਰਣਜੀਤ ਸਿੰਘ ਅਭੀ ਸਿੰਘ ਸਰਬਜੀਤ ਸਿੰਘ ਅਤੇ ਕਪੂਰਥਲੇ ਦੀ ਜਾਨੀ ਮਾਨੀ ਸ਼ਖਸ਼ੀਅਤ ਐਡਵੋਕੇਟ ਸੰਦੀਪ ਵਾਲੀਆ ਹਨ।

Advertisements

ਇਸ ਮੌਕੇ ਹਲਕਾ ਇੰਚਾਰਜ ਐਸ ਵਾਲੀਆ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਪੂਰੀ ਆਸ ਦਵਾਈ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ। ਜਿਕਰ ਯੋਗ ਹੈ ਕਿ ਰਜਿੰਦਰ ਸਿੰਘ ਧੰਜਲ ਬਹੁਤ ਹੀ ਮਿਹਨਤੀ ਤੇ ਪੁਰਾਣੇ ਵਰਕਰ ਹਨ, ਜਿਨਾਂ ਨੇ ਅਕਾਲੀ ਦਲ ਨੂੰ ਬਹੁਤ ਸੇਵਾਵਾਂ ਦਿੱਤੀਆਂ ਹਨ!

ਅੱਜ ਸਥਾਨਕ ਪ੍ਰੈੱਸ ਨਾਲ ਗੱਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕੱਢੀ ਜਾ ਰਹੀ ਹੈ ਨੂੰ ਪੁਰਜੋਰ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਪੰਜਾਬ ਬਚਾਓ ਯਾਤਰਾ ਦਾ ਥਾਂ-ਥਾਂ ਤੇ ਸਵਾਗਤ ਕਰਦਿਆਂ ਇੱਕ ਭਰਵਾ ਹੁੰਗਾਰਾ ਦਿੱਤਾ ਹੈ ਤੇ ਜੋ ਬਦਲਾਵ ਦੇ ਨਾਮ ਤੇ ਉਹਨਾਂ ਨਾਲ ਠੱਗੀ ਵੱਜੀ ਸੀ ਉਹ ਲੋਕੀ ਹੁਣ ਸਮਝ ਚੁੱਕੇ ਹੋਣ ਤੇ ਆਉਣ ਵਾਲਾ ਸਮਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ।

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਜੋ ਕਿ ਲਗਭਗ ਅਪ੍ਰਲ ਵਿੱਚ ਹੋਣੀ ਤੈਅ ਹੈ ਉਹ ਭਾਰੀ ਵੋਟਾਂ ਨਾਲ ਕਪੂਰਥਲੇ ਨੂੰ ਜਿੱਤ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਝੋਲੀ ਵਿੱਚ ਪਾਉਣਗੇ। ਉਹਨਾਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਹੈ ਬੀਜੇਪੀ ਦੇ ਅਲਾਇੰਸ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਅਤੇ ਜੋ ਵੀ ਫੈਸਲਾ ਹੋਵੇਗਾ ਉਹ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਨੂੰ ਸਿਰ ਮੱਥੇ ਮਨਜ਼ੂਰ ਹੋਵੇਗਾ।

ਸਰਦਾਰ ਰਜਿੰਦਰ ਸਿੰਘ ਧੰਜਲ ਦੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੇ ਦੁਬਾਰਾ ਕਿਹਾ ਕਿ ਰਜਿੰਦਰ ਸਿੰਘ ਧੰਜਲ ਕਿਸੇ ਵੀ ਕੰਡੀਸ਼ਨ ਜਾਂ ਕਿਸੇ ਵੀ ਸ਼ਰਤ ਤੇ ਨਹੀਂ ਆਏ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਉਹਨਾਂ ਕੁਛ ਹਾਸੇ ਮਜ਼ਾਕ ਵਿੱਚ ਇਹ ਵੀ ਗੱਲ ਕਹਿ ਦਿੱਤੀ ਕਿ ਉਹ ਤਾਂ ਡੈਪੂਟੇਸ਼ਨ ਤੇ ਗਏ ਸਨ ਥੋੜੀ ਦੇਰ ਵਾਸਤੇ ਗਏ ਸਨ ਤੇ ਵਾਪਸ ਆ ਗਏ 1994 ਤੋਂ ਰਜਿੰਦਰ ਸਿੰਘ ਧੰਜਲ ਤੇ ਉਹਨਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਕੁਝ ਸਮੇਂ ਲਈ ਬਾਹਰ ਜਾਣਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਪਾਰਟੀ ਛੱਡ ਦਿੱਤੀ ਹੈ ਇਹ ਪਾਰਟੀ ਦੇ ਪੱਕੇ ਸਿਪਾਹੀ ਸਨ ਪਾਰਟੀ ਦੇ ਪੱਕੇ ਸਿਪਾਹੀ ਹਨ ਤੇ ਹਮੇਸ਼ਾ ਰਹਿਣਗੇ ਉਹਨਾਂ ਵਿਸ਼ਵਾਸ ਦਵਾਇਆ ਕਿ ਰਜਿੰਦਰ ਸਿੰਘ ਧੰਜਲ ਤੇ ਉਹਨਾਂ ਸਾਥੀਆਂ ਨੂੰ ਉਹਨਾਂ ਦੇ ਸਾਥੀਆਂ ਨੂੰ ਬਹੁਤ ਵਧੀਆ ਅਹੁਦਿਆਂ ਤੇ ਨਿਵਾਜਿਆ ਜਾਏਗਾ

ਸ਼ਮੂਲੀਅਤ ਦੇ ਇਸ ਮੌਕੇ ਤੇ ਐਚ ਐਸ ਵਾਲੀਆਂ ਹਲਕਾ ਇੰਚਾਰਜ ਦੇ ਨਾਲ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਸਾਬਕਾ ਮੈਂਬਰ ਜਿਲਾ ਪਰਿਸ਼ਦ ਦਲਵਿੰਦਰ ਸਿੰਘ ਸਿੱਧੂ ਬਹੁਤ ਹੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਸਾਬਕਾ ਸਰਪੰਚ ਅਵਤਾਰ ਸਿੰਘ ਮੁਸ਼ਕ ਬੇਦ ਮੁਨਸੀਪਲ ਕੌਂਸਲਰ ਅਸ਼ੋਕ ਭਗਤ ਦਰਸ਼ਨ ਸਿੰਘ ਮੱਲੂ ਕਾਦਰਾਬਾਦ ਜਰਨੈਲ ਸਿੰਘ ਨੱਥੂਚਾਹਲ  ਤਨਵੀਰ ਸਿੰਘ ਰੰਧਾਵਾ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਟੀਟੂ ਮਾਲਾ ਸਤਵਿੰਦਰ ਸਿੰਘ ਔਜਲਾ ਦਿਨੇਸ਼ ਕੁਮਾਰ ਦਲਜੀਤ ਬਸਰਾ ਪਰਮਿੰਦਰ ਸਿੰਘ ਬੋਬੀਵਾਲੀਆ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here