ਨਜਾਇਜ਼ ਸ਼ਰਾਬ ਬਰਾਮਦ, ਪੁਲਿਸ ਨੂੰ ਚਕਮਾ ਦੇ ਮੁਲਜ਼ਮ ਹੋਏ ਫਰਾਰ

ਹੁਸ਼ਿਆਰਪੁਰ/ਟਾਂਡਾ (ਦ ਸਟੈਲਰ ਨਿਊਜ਼)। ਟਾਂਡਾ ਪੁਲਿਸ ਨੇ 45 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਦਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਟਾਹਲੀ ਵਾਲਾ ਮੋੜ ਟਾਂਡਾ ਰੋਡ ਮੌਜੂਦ ਸੀ ਤਾਂ ਚੰਡੀਗੜ੍ਹ ਕਲੋਨੀ ਰੇਲਵੇ ਲਾਈਨ ਸਾਈਡ ਦੋ ਨੌਜਵਾਨ ਹੱਥ ਵਿੱਚ ਕੈਨ ਫੜੀ ਆਉਂਦੇ ਦਿਖਾਈ ਦਿੱਤੇ। ਜੋ ਕਿ ਪੁਲਿਸ ਨੂੰ ਵੇਖ ਕੇ ਦੌੜਨ ਲੱਗੇ ਤਾਂ  ਪੁਲਿਸ ਟੀਮ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਨਾਂ ਪੁੱਛਿਆਂ। ਉਨ੍ਹਾਂ ਨੇ  ਆਪਣਾ ਨਾਂ ਸੰਜੇ ਉਰਫ਼ ਸੰਜੂ ਪੁੱਤਰ ਵਿਜੇ ਕੁਮਾਰ ਅਤੇ ਸੂਰਜ ਕੁਮਾਰ ਪੁੱਤਰ ਕਪੂਰ ਚੰਦ ਵਾਸੀ ਟਾਂਡਾ ਦੱਸਿਆ। ਦੋਵੇਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਕੈਨ ਦੀ ਚੈਕਿੰਗ ਕਰਨ ਉਪਰੰਤ ਉਸ ਵਿੱਚੋਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾਂ ਤੇ ਮਾਮਲਾ ਦਰਜ਼ ਕਰਕੇ ਪੁਲਿਸ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here