ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਘਰ-ਘਰ ਜਾ ਕੇ ਪਿਲਾਈਆਂ ਪੋਲੀਓ ਰੋਧਕ ਬੂੰਦਾਂ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਿਲ ਸਰਜਨ ਰੂਪਨਗਰ ਡਾ. ਮਨੂ ਵਿਜ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਚਲਾਈ ਜਾ ਰਹੀ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਰ ਕਰ ਜਾ ਕੇ ਨਿਕੜਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਦੇ ਦੂਸਰੇ ਦਿਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਪੋਲੀਓ ਮੁਹਿੰਮ ਦਾ ਨਿਰੀਖਣ ਵੀ ਕੀਤਾ ਗਿਆ।

Advertisements

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਦੂਜੇ ਦਿਨ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਗਈਆਂ, ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਕੀਰਤਪੁਰ ਸਾਹਿਬ ਵਿਖੇ 2859, ਭਰਤਗੜ੍ਹ ਵਿਖੇ 4205, ਨੂਰਪੁਰ ਬੇਦੀ ਵਿਖੇ 1540, ਚਮਕੌਰ ਸਾਹਿਬ ਵਿਖੇ 2058, ਰੂਪਨਗਰ ਵਿਖੇ 2598, ਅਨੰਦਪੁਰ ਸਾਹਿਬ ਵਿਖੇ 744, ਸੀਡੀ ਰਾਜ ਨਗਰ ਵਿਖੇ 701, ਨੰਗਲ ਵਿਖੇ 157 ਅਤੇ ਮੋਰਿੰਡਾ ਵਿਖੇ 1173 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਅਧੀਨ ਅੱਜ ਦੂਜੇ ਦਿਨ ਕੁੱਲ 16035 ਬੱਚਿਆਂ ਨੂੰ ਅਤੇ ਕੁੱਲ ਦੋ ਦਿਨਾਂ ਦੇ ਵਿੱਚ 54278 ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਗਈਆਂ ਹਨ ਜੋ ਕਿ ਮਿੱਥੇ ਹੋਏ ਟੀਚੇ 59,510 ਦਾ 91% ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਤੀਜੇ ਦਿਨ ਰਹਿ ਗਏ ਬੱਚਿਆਂ ਨੂੰ ਘਰ ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।

LEAVE A REPLY

Please enter your comment!
Please enter your name here