NRI ਪਿਤਾ ਪੁੱਤਰ ਨੇ ਸਰਕਾਰੀ ਸਕੂਲ ਮਹਿਮੋਵਾਲ ਵਿਖੇ ਲਗਵਾਇਆ ਟਿਊਬਵੈੱਲ

ਹੁਸ਼ਿਆਰਪੁਰ/ਮਹਿਮੋਵਾਲ (ਦ ਸਟੈਲਰ ਨਿਊਜ਼)। ਸਤਨਾਮ ਸਿੰਘ ਜੀ ਦਾ ਧੰਨਵਾਦ ਕਰਦਿਆਂ ਸਕੂਲ ਦੇ ਹੈੱਡ ਟੀਚਰ ਰਮਨ ਕੁਮਾਰ ਨੇ ਦੱਸਿਆ ਕਿ ਇਹ ਪਰਿਵਾਰ ਜਦ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਵਾਪਿਸ ਭਾਰਤ ਪਰਤਿਆ ਸੀ ਤਾਂ ਸੱਭ ਤੋਂ ਪਹਿਲਾਂ ਇੱਸੇ ਸਕੂਲ ਵਿੱਚ ਆ ਕੇ ਪਹਿਲਾਂ ਠਹਿਰ ਕੀਤੀ ਸੀ, ਸੋ ਇਸ ਪਰਿਵਾਰ ਦੀ ਅੱਲ ਸਕੂਲ ਵਾਲ਼ੇ ਦੇ ਨਾਮ ਨਾਲ਼ ਪ੍ਰਸਿੱਧ ਹੈ| USA ਵਿੱਚੋ ਥਿਆੜਾ ਬ੍ਰੋਦਰਸ ਐਕਸਪ੍ਰੈਸ ਨਾਮ ਦੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਨ| ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਉਣ ਵਾਲ਼ੇ ਸਮੇਂ ਵਿੱਚ ਵੀ ਸਕੂਲ ਦੇ ਵਿਕਾਸ ਲਈ ਯਤਨ ਕਰਦੇ ਰਹਿਣਨਗੇ| ਉਹਨ੍ਹਾਂ ਦੇ ਨਾਲ਼ ਕੁਲਦੇਵ ਸਿੰਘ ਥਿਆੜਾ, ਲਾਡੀ ਥਿਆੜਾ, ਸਰਪੰਚ ਬਲਜਿੰਦਰ ਕੌਰ, ਪਰਮਜੀਤ ਸਿੰਘ ਬਿੱਟੂ ਪੰਚ, ਮੈਡਮ ਰਮਿੰਦਰ ਬਾਲਾ, ਮੈਡਮ ਬਲਵਿੰਦਰ ਕੌਰ, ਅਨੀਤਾ ਕੁਮਾਰੀ, ਪਰਮਜੀਤ, ਪਿੰਡ ਮਹਿਮੋਵਾਲ ਦੇ ਪਤਵੰਤੇ ਸੱਜਣ ਅਤੇ SMC ਦੇ ਮੈਂਬਰ ਵੀ ਹਾਜ਼ਰ ਸਨ|

Advertisements

LEAVE A REPLY

Please enter your comment!
Please enter your name here