ਬੀਡੀਪੀਓ ਦਫਤਰ ਤਲਵਾੜਾ ਵਿਖੇ ਪਲੇਸਮੈਂਟ ਕੈਂਪ 15 ਮਾਰਚ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬੀ.ਡੀ.ਪੀ.ਓ. ਦਫਤਰ ਤਲਵਾੜਾ ਵਿਖੇ 15 ਮਾਰਚ 2024 ਦਿਨ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਹੁਸ਼ਿਆਰਪੁਰ ਸੋਨਾਲਿਕਾ (ਕੰਟਰੈਕਟਰਜ਼) ਵਲੋਂ ਹੈਲਪਰ, ਟੈਕਨੀਸ਼ੀਅਨ ਅਤੇ ਓਪਰੇਟਰ ਦੀ ਅਸਾਮੀ ਲਈ ਭਰਤੀ ਕੀਤੀ ਜਾਣੀ ਹੈ।

Advertisements

ਇਸ ਭਰਤੀ ਲਈ ਘੱਟੋ-ਘੱਟ ਦਸਵੀਂ ਪਾਸ/ਆਈ.ਟੀ.ਆਈ. ਪਾਸ (ਮਕੈਨੀਕਲ ਟ੍ਰੇਡਜ਼, ਕੇਵਲ ਲੜਕੇ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ 15 ਮਾਰਚ ਨੂੰ ਸਵੇਰੇ 10 ਵਜੇ ਬੀ.ਡੀ.ਪੀ.ਓ. ਦਫਤਰ ਤਲਵਾੜਾ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here