ਰੋਟਰੀ ਕਲੱਬ ਵੱਲੋਂ ਵੰਢੀਆਂ ਗਈਆਂ ਖੇਡ ਕਿੱਟਾਂ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਐਨਆਰਆਈ ਰੁਬਲ ਸੈਣੀ ਯੂਐਸਏ ਦੇ ਸਹਿਯੋਗ ਨਾਲ ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ JCSWC ਕਲੱਬ ਛੋਟੀ ਹਵੇਲੀ ਰੂਪਨਗਰ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਮੌਕੇ ਤੇ ਮੌਜੂਦ ਰੋਹਿਤ ਸੈਣੀ ਨੇ ਦੱਸਿਆ ਕੀ ਉਹਨਾਂ ਦਾ ਰੋਟਰੀ ਕਲੱਬ ਰੋਪੜ ਸੈਂਟਰਲ ਆਮ ਜਨਤਾ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਹੈ। ਅਤੇ ਖੇਡਾ ਪ੍ਰਤੀ ਜਾਗਰੂਕ ਕਲੱਬਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਜੋ ਸਾਡੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਸਕੇ। ਇਸ ਮੌਕੇ ਤੇ ਰੋਹਿਤ ਸੈਣੀ, ਸਰਬਜੀਤ ਸਿੰਘ, ਰਾਜੂ ਵਰਮਾ, ਗੁਰਿੰਦਰਜੀਤ ਮਾਨ, ਕੁਲਵਿੰਦਰ ਸਿੰਘ , ਅਮਨਪ੍ਰੀਤ ਸੈਣੀ, ਧੀਰਜ ਸੈਣੀ ਮੁੱਖ ਤੌਰ ਤੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here