ਅੱਤੋਵਾਲ ਸੋਸਾਇਟੀ ਨੇ ਕਰਵਾਇਆ ਸੰਤ ਬਾਬਾ ਸਤਪਾਲ ਸਿੰਘ ਸਾਹਰੀ ਯਾਦਗਾਰੀ ਕ੍ਰਿਕੇਟ ਟੂਰਨਾਂਮੈਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੋਸਾਇਟੀ ਅੱਤੋਵਾਲ ਵਲੋਂ ਧੰਨ-ਧੰਨ ਪੂਰਨ ਬ੍ਰਹਮ ਗਿਆਨੀ ਸੰਚਖੰਡ ਵਾਸੀ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲਿਆਂ ਦੀ ਨਿੱਘੀ ਯਾਦ ਵਿੱਚ ਕ੍ਰਿਕੇਟ ਟੂਰਨਾਂਮੈਂਟ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਚੰਦਨ ਅੱਤੋਵਾਲ ਨੇ ਦੱਸਿਆ ਕਿ ਸੰਤ ਬਾਬਾ ਸਤਪਾਲ ਸਿੰਘ ਜੀ ਨੂੰ ਸਮਰਪਿਤ ਇਸ ਪੰਜ ਦਿਨਾਂ ਕ੍ਰਿਕੇਟ ਟੂਰਨਾਂਮੈਂਟ ਵਿੱਚ ਸਾਰੇ ਪੰਜਾਬ ਤੋਂ 54 ਟੀਮਾਂ ਨੇ ਭਾਗ ਲਿਆ। ਇਸ ਮੌਕੇ ਤੇ ਸੰਤ ਬਾਬਾ ਸਰਵਣ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ ਜੱਬੜ ਵਾਲੇ, ਮਹੰਤ ਜੈ ਰਾਮ ਜੀ ਠਾਕੁਰ ਦੁਆਰਾ ਸਾਹਰੀ ਵਾਲਿਆ ਨੇ ਅਰਦਾਸ ਕਰਕੇ ਟੂਰਨਾਂਮੈਂਟ ਦੀ ਸ਼ੁਰੂਆਤ ਕਰਵਾਈ ਅਤੇ ਪੰਜ ਦਿਨਾਂ ਦੇ ਇਸ ਟੂਰਨਾਂਮੈਂਟ ਵਿੱਚ ਅਲੱਗ-ਅਲੱਗ ਸੰਤ ਮਹਾਪੁਰਸ਼ਾਂ ਜੱਥੇਦਾਰ ਬਾਬਾ ਨਿਹਾਲ ਸਿੰਘ ਜੀ ਹਰਿਆ ਵੇਲਾ ਵਾਲੇ, ਮਹੰਤ ਪਿ੍ਤਪਾਲ ਸਿੰਘ ਜੀ ਮਿੱਠੇ ਟਿਵਾਣੇ ਵਾਲੇ,  ਸੰਤ ਬਾਬਾ ਅਮਰਜੀਤ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਬਲਵੀਰ ਦਾਸ ਜੀ ਸਾਹਰੀ ਵਾਲੇ, ਸੰਤ ਬਾਬਾ ਨਿਰੰਜਨ ਦਾਸ ਜੀ ਕਾਹਰੀ, ਸੰਤ ਬਾਬਾ ਪ੍ਰਭਜੋਤ ਸਿੰਘ ਜੀ ਜੱਫਲਾਂ ਵਾਲਿਆ ਨੇ ਆਪਣੇ ਆਸ਼ੀਰਵਾਦ ਨਾਲ ਖਿਡਾਰੀਆਂ ਨੂੰ ਨਿਹਾਲ ਕੀਤਾ। ਇਸ ਟੂਰਨਾਂਮੈਂਟ ਦਾ ਫਾਇਨਲ ਮੁਕਾਬਲਾਂ ਪਾਂਸ਼ਟਾ ਅਤੇ ਸੈਲਾ ਖੁਰਦ ਦੀਆਂ ਟੀਮਾਂ ਵਿੱਚ ਖੇਡਿਆ ਗਿਆ। ਜਿਸ ਵਿੱਚ ਸੈਲਾ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 62 ਰੰਨ ਬਣਾਏ। ਜਿਸ ਵਿੱਚ ਲੱਕੀ ਨੇ 8 ਗੇਂਦਾਂ ਵਿੱਚ 38 ਅਤੇ ਰਾਹੁਲ ਨੇ 15 ਰੰਨ ਦਾ ਯੋਗਦਾਨ ਦਿੱਤਾ।

Advertisements

ਜਿੱਤ ਦੇ ਲਈ 63 ਰੰਨ ਦਾ ਟਾਰਗੇਟ ਲੈ ਕੇ ਉਤਰੀ ਪਾਸ਼ਟਾ ਦੀ ਟੀਮ ਨੇ ਕਰਨ ਵਲੋਂ ਲਗਾਏ 6 ਛਿੱਕਆ ਦੀ ਮਦਦ ਨਾਲ 8 ਗੇਂਦਾਂ ਰਹਿੰਦੇ ਹੋਏ 65 ਰੰਨ ਬਣਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਟੂਰਨਾਂਮੈਂਟ ਦਾ ਵਿਜੇਤਾ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਟੂਰਨਾਂਮੈਂਟ ਵਿੱਚ ਬੈਸਟ ਬੈਸਟਮੈਨ ਕਰਨ ਪਾਂਸ਼ਟਾ, ਬੈਸਟ ਗੇਂਦਬਾਜ ਪਵਨ ਪਾਂਸ਼ਟਾ ਅਤੇ ਮੈਨ ਆਫ ਦੀ ਟੂਰਨਾਮੈਂਟ ਅਫਰੀਦੀ ਸੈਲਾ ਨੂੰ ਟੂਰਨਾਂਮੈਂਟ ਕਮੇਟੀ ਦੁਆਰਾ ਘੋਸ਼ਿਤ ਕੀਤਾ ਗਿਆ। ਜੇਤੂਆਂ ਨੂੰ ਟਰਾਫੀਆਂ ਅਤੇ ਨਕਦ ਰਾਸ਼ੀ ਨਾਲ ਨਵਾਜਿਆ ਗਿਆ। ਪੂਰੇ ਟੂਰਨਾਮੈਂਟ ਦੌਰਾਨ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਅਤੇ ਪ੍ਰਬੰਧਕ ਚੰਦਨ ਕਮਲ ਅਤੋਵਾਲ ਨੇ ਦੱਸਿਆ ਕਿ ਇਹ ਟੂਰਨਾਂਮੈਂਟ ਸੰਤ ਬਾਬਾ ਸਤਪਾਲ ਸਿੰਘ ਜੀ ਦੀ ਯਾਦ ਵਿੱਚ ਅਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਦਾ ਸੁਨੇਹਾ ਦੇਣ ਲਈ ਕਰਵਾਇਆ ਗਿਆ ਹੈ। ਇਸ ਮੌਕੇ ਤੇ ਅਕਾਸ਼ ਕਮਲ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਭਿੰਦੀ,ਰਾਜੂ ਸਾਹਰੀ, ਰਾਜੀਵ ਟਾਕ, ਸੋਹਣ ਸਿੰਘ, ਅਮਰੀਕ ਸਿੰਘ, ਮਨੋਹਰ ਸਿੰਘ, ਮੋਹਿੰਦਰ ਸਿੰਘ, ਪਰਮਜੀਤ ਪੰਡੋਰੀ ਬੀਬੀ,ਜਿੰਦਰੀ ਮਨੀਲਾ, ਬਾਰੀ ਮਨੀਲਾ, ਮਾਨ ਮਨੀਲਾ, ਪ੍ਰਦੀਪ ਸਿੰਘ, ਬੂਟਾ ਸਿੰਘ, ਮਨਜੀਤ ਇਟਲੀ,ਗੋਗੂ ਇਟਲੀ,ਗੁਰਬਖ਼ਸ਼ ਸਿੰਘ, ਕਮਲਜੀਤ ਸਿੰਘ, ਵੀਰ ਸਿੰਘ, ਬੁੱਧ ਸਿੰਘ, ਜੱਸਾ ਸਾਹਰੀ, ਪਵਨ ਸਾਹਰੀ, ਸੋਮਾ ਸਾਹਰੀ ਦਾ ਵਿਸ਼ੇਸ਼ ਤੌਰ ਤੇ ਸੋਸਾਇਟੀ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੈਬਰ ਅਤੇ ਪੰਤਵੰਤੇ ਸੱਜਣ ਮੋਜੂਦ ਸਨ।

LEAVE A REPLY

Please enter your comment!
Please enter your name here