ਪਿੰਡ ਕਲਾਂ ਵਿੱਚ ਹੋਲੇ ਮਹੱਲੇ ਦੇ ਮੋਕੇ ਤੇ ਸੰਗਤਾਂ ਲਈ ਲਗਾਇਆ ਲੰਗਰ

ਰੂਪਨਗਰ/ਘਨੌਲੀ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਕਸਬਾ ਘਨੌਲੀ ਦੇ ਨਾਲ ਲੱਗਦੇ ਪਿੰਡ ਥਲੀ ਕਲਾਂ ਆਪਣੀ ਵਿਲੱਖਣ ਭਾਈਚਾਰਕ ਸ਼ਾਝ ਦੇ ਨਾਲ ਪਛਾਣਿਆ ਜਾਦਾ ਹੈ। ਇਸ ਪਿੰਡ ਥਲੀ ਕਲਾਂ ਦੇ ਸਾਰੇ ਪਿੰਡ ਦੇ ਵਸਨੀਕ ਆਪਸ ਵਿੱਚ ਭਾਈ ਚਾਰਕ ਸਾਂਝ ਅਤੇ ਸੁੱਖ ਦੁੱਖ ਵਿੱਚ ਪਾਰਟੀਬਾਜੀ ਤੋਂ ਉਪਰ ਉੱਠ ਕੇ ਇਕ ਦੂਸਰੇ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦੇ ਹਨ ਤੇ ਮਦਦ ਕਰਦੇ ਵੀ ਹਨ । ਇਸੇ ਤਰਾਂ ਲਗਭਗ ਪਿਛਲੇ 68 ਸਾਲ ਪਹਿਲਾਂ ਪਿੰਡ ਥਲੀ ਕਲਾਂ ਦੇ ਬਜੁਰਗਾਂ ਨੇ ਹੋਲੇ ਮਹੱਲੇ ਦੇ ਮੋਕੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਉਹਨਾਂ ਬਜ਼ੁਰਗਾਂ ਵੱਲੋਂ ਓਸ ਸਮੇ ਦੀ ਮੰਗ ਦੇ ਅਨੁਸਾਰ ਚਾਹ ਪਾਣੀ ਦੇ ਲੰਗਰ ਤੋਂ ਇਸ ਲੰਗਰ ਦੀ ਸ਼ੁਰੂਆਤ ਕੀਤੀ ਗਈ। ਹੋਲੀ ਹੋਲੀ ਸਮਾਂ ਬਦਲਦਾ ਗਿਆ ਅਤੇ ਸਮੇਂ ਮੰਗ ਨੂੰ ਵੇਖਦੇ ਹੋਏ ਪਿੰਡ ਥਲੀ ਕਲਾਂ ਦੇ ਬਜੁਰਗਾਂ ਨੇ ਇਕ ਵੱਖਰੇ ਕਿਸਮ ਦੇ ਲੰਗਰ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਿਰਫ ਤੇ ਸਿਰਫ ਮੱਕੀ ਦੇ ਪ੍ਸ਼ਾਦੇ ਹੀ ਲੰਗਰ ਵਿਚ ਵਰਤਾਏ ਜਾਂਦੇ ਸਨ । ਓਸੇ ਤਰਾਂ ਅੱਜ ਵੀ ਹੋਲੇ ਮੁਹੱਲੇ ਤੇ ਜਾਣ ਵਾਲੀਆ ਸੰਗਤਾਂ ਲਈ ਇਸ ਲੰਗਰ ਦੀ ਵਿਸ਼ੇਸ਼ਤਾ ਹੈ ਕਿ ਇਥੇ ਹਰ ਸਮੇਂ ਲੰਗਰ ਵਿਚ ਮੱਕੀ ਦੇ ਪ੍ਸ਼ਾਦੇ ਹੀ ਖਾਣ ਨੂੰ ਮਿਲਣਗੇ। ਇਸ ਮੌਕੇ ਪਿੰਡ ਥਲੀ ਕਲਾਂ ਦੇ ਵਸਨੀਕਾਂ ਤੇ ਸੇਵਾਦਾਰਾਂ ਨੇ ਦੱਸਿਆ ਇਹ ਲੰਗਰ ਉਹਨਾਂ ਦੇ ਪਿੰਡ ਦੇ ਬਜ਼ੁਰਗਾਂ ਵੱਲੋਂ ਅਰੰਭ ਕੀਤਾ ਗਿਆ ਸੀ, ਤੇ ਇਹ ਲੰਗਰ ਅੱਜ ਵੀ ਉਸੇ ਤਰਾਂ ਤੇ ਉਸੇ ਸੋਚ ਤੇ ਨਿਰੰਤਰ ਜਾਰੀ ਹੈ।

Advertisements

ਉਹਨਾ ਦੱਸਿਆ ਕਿ ਇਸ ਹੋਲੇ ਮਹੱਲੇ ਦੇ ਲੰਗਰ ਲਈ ਪਿੰਡ ਨਿਵਾਸੀਆਂ ਅਤੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਵਿਸ਼ੇਸ਼ ਸਹਿਯੋਗ ਹੈ। ਉਹਨਾ ਦੱਸਿਆ ਕਿ ਇਸ ਲੰਗਰ ਦੇ ਲਈ ਪਿੰਡ ਵਿਚੋਂ ਕਿਸੇ ਵੀ ਪ੍ਰਕਾਰ ਦੀ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ। ਸਗੋਂ ਪਿੰਡ ਨਿਵਾਸੀ ਹਰ ਸਾਲ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਲੰਗਰ ਦਾ ਸਹਿਯੋਗ ਕਰਦੇ ਹਨ ਅਤੇ ਪ੍ਰਬੰਧਕਾਂ ਨੂੰ ਰਸਦਾਂ ਅਤੇ ਮਾਇਆ ਆਦਿ ਦੇ ਕੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜਿਨੇਂ ਦਿਨ ਲੰਗਰ ਚੱਲਦਾ ਹੈ ਪਿੰਡ ਦੇ ਬਜੁਰਗ, ਨੌਜਵਾਨ, ਮਾਤਾਵਾਂ, ਭੈਣਾਂ ਸਾਰੇ ਹੀ ਆਪਣੇ ਕੰਮਾਂ ਕਾਰਾਂ ਨੂੰ ਕਰ ਕੇ ਸਾਰਾ ਦਿਨ ਲੰਗਰ ਵਿਚ ਹੱਥੀਂ ਸੇਵਾਵਾਂ ਕਰਦੇ ਹਨ। ਇਸ ਮੌਕੇ ਉਹਨਾ ਕਿਹਾ ਕਿ ਪਿੰਡ ਥਲੀ ਕਲਾਂ ਦੇ ਨਾਲ ਨਾਲ ਇਲਾਕੇ ਦੇ ਹੋਰ ਲੋਕ ਵੀ ਇਸ ਲੰਗਰ ਵਿਚ ਤਨ , ਮਨ ਤੇ ਧਨ ਦੇ ਨਾਲ ਸੇਵਾਵਾਂ ਕਰਨ ਦੇ ਲਈ ਪਹੁੰਚਦੇ ਹਨ। ਇਸ ਸਾਰੇ ਲੰਗਰ ਵਿਚ ਸਾਰੇ ਪਿੰਡ ਥਲੀ ਕਲਾਂ ਦੇ ਨਾਲ ਨਾਲ ਘਨੌਲੀ, ਥਲੀ ਖ਼ੁਰਦ, ਸਿੰਘਾਪੁਰਾ ਦੀਆਂ ਸੰਗਤਾਂ ਵੀ ਸੇਵਾਵਾ ਕਰਦੀਆਂ ਹਨ।

ਉਹਨਾ ਦੱਸਿਆ ਕਿ ਲੰਗਰ ਦੌਰਾਨ ਖਾਸ ਤੌਰ ਤੇ ਨੌਜਵਾਨਾਂ ਦੀਆਂ ਖਾਸ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਲੰਗਰ ਦੌਰਾਨ ਕਿਸੇ ਵੀ ਪ੍ਰਕਾਰ ਦੀਆਂ ਕੋਈ ਵੀ ਸਮੱਸਿਆਵਾਂ ਨਾਂ ਆਉਣ ਤੇ ਨੌਜਵਾਨ ਵੀ ਆਪਣੀ ਡਿਉਟੀ ਸੇਵਾ ਨੂੰ ਪੂਰੇ ਤਨੋ ਮਨੋ ਸੇਵਾ ਕਰਦੇ ਹਨ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ, ਬਹਾਦਰ ਸਿੰਘ, ਦਰਸ਼ਨ ਸਿੰਘ, ਫਤਿਹ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ ਫੌਜੀ , ਪਵਨ ਕੁਮਾਰ ਭੋਗਲ ਇੰਟਰਪਰਾਈਜ, ਦੀਦਾਰ ਸਿੰਘ ਸਿੰਘਪੁਰਾ, ਤਰਲੋਚਨ ਸਿੰਘ ਟੀੰਕਾ,ਗੁਰਮੁਖ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਨਿਵਾਸੀ ਇਲਾਕਾ ਨਿਵਾਸੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here