Monday, October 26, 2026
Home Chandigarh ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਠਵੀਂ ਸੂਚੀ ਕੀਤੀ ਜਾਰੀ

ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਠਵੀਂ ਸੂਚੀ ਕੀਤੀ ਜਾਰੀ

ਚੰਡੀਗੜ (ਦ ਸਟੈਲਰ ਨਿਊਜ਼)। ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 4 ਸੂਬਿਆਂ ਦੀਆਂ 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ, ਕਾਂਗਰਸ ਨੇ ਆਪਣੀ ਅੱਠਵੀਂ ਸੂਚੀ ਵਿੱਚ ਚਾਰ ਸੂਬਿਆਂ ਦੀਆਂ 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਤੇਲੰਗਾਨਾ ਦੀਆਂ ਚਾਰ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੀਆਂ ਤਿੰਨ-ਤਿੰਨ ਲੋਕ ਸਭਾ ਸੀਟਾਂ ਸ਼ਾਮਲ ਹਨ। ਤੇਲੰਗਾਨਾ ‘ਚ ਆਦਿਲਾਬਾਦ ਤੋਂ ਡਾ. ਸੁਗੁਨ ਕੁਮਾਰੀ ਚੇਲੀਮਾਲਾ, ਨਿਜ਼ਾਮਾਬਾਦ ਤੋਂ ਤਾਤੀਪਤੀ ਜੀਵਨ ਰੈੱਡੀ, ਮੇ ਡਕ ਤੋਂ ਨੀਲਮ ਮਧੂ ਅਤੇ ਭੋਂਗੀਰ ਤੋਂ ਚਮਲਾ ਕਿਰਨ ਕੁਮਾਰ ਰੈੱਡੀ ਉਮੀਦਵਾਰ ਹਨ।

Advertisements

ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਗੁਨਾ ਤੋਂ ਰਾਓ ਯਾਦਵੇਂਦਰ ਸਿੰਘ, ਦਮੋਹ ਤੋਂ ਤਰਵੀਰ ਸਿੰਘ ਲੋਧੀ, ਵਿਦਿਸ਼ਾ ਤੋਂ ਪ੍ਰਤਾਪ ਭਾਨੂ ਸ਼ਰਮਾ, ਝਾਰਖੰਡ ਦੇ ਖੁੰਟੀ ਤੋਂ ਕਾਲੀਚਰਨ ਮੁੰਡਾ, ਲੋਹਰਦਗਾ ਤੋਂ ਸੁਖਦੇਵ ਭਗਤ ਅਤੇ ਹਜ਼ਾਰੀਬਾਗ ਸੀਟ ਤੋਂ ਜੈ ਪ੍ਰਕਾਸ਼ਭਾਈ ਪਟੇਲ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਡੌਲੀ ਸ਼ਰਮਾ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਤੇ ਸ਼ਿਵਰਾਮ ਬਾਲਮੀਕੀ ਨੂੰ ਬੁਲੰਦਸ਼ਹਿਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਕੀਤਾ ਹੈ ਤੇ ਪਾਰਟੀ ਨੇ ਸੀਤਾਪੁਰ ਤੋਂ ਨਕੁਲ ਦੂਬੇ ਅਤੇ ਮਹਾਰਾਜਗੰਜ ਤੋਂ ਵੀਰੇਂਦਰ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ।

LEAVE A REPLY

Please enter your comment!
Please enter your name here