ਸ਼੍ਰੀ ਸਤਿਆਨਾਰਾਇਣ ਮੰਦਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਧਰਮ ਦਾ ਪ੍ਰਚਾਰ: ਕੁਲਦੀਪ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼੍ਰੀ ਸਤਿਆਨਾਰਾਇਣ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਸਤਿਆਨਾਰਾਇਣ ਮੰਦਿਰ ਵਿਖੇ ਮਾਤਾ ਚਿੰਤਪੁਰਨੀ ਜੀ ਦੇ ਅਖੰਡ ਜੋਤੀ ਸਰੂਪ ਦੇ 25 ਸਾਲ ਪੂਰੇ ਹੋਣ ਮੌਕੇ ਬੁੱਧਵਾਰ ਨੂੰ ਸ਼ਹਿਰ ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਮੌਕੇ ਜੈ ਮਾਤਾ ਦੇ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਭਗਤੀ ਵਾਲਾ ਬਣ ਗਿਆ।ਇਸ ਮੌਕੇ ਸ਼ਹਿਰ ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਧਾਰਮਿਕ ਅਤੇ ਸਮਾਜਿਕ ਕਾਰਜ ਕਰਨ ਵਾਲੀਆਂ ਸੰਸਥਾਵਾਂ ਦੀ ਕੋਈ ਕਮੀ ਨਹੀਂ ਹੈ।ਇਹ ਸੰਸਥਾਵਾਂ ਧਾਰਮਿਕ ਆਯੋਜਨ ਦੇ ਨਾਲ-ਨਾਲ ਸਮਾਜਿਕ ਬਰਾਬਰੀ ਵਿੱਚ ਆਪਣਾ ਯੋਗਦਾਨ ਲਾਉਂਦੀਆਂ ਹਨ।

Advertisements

ਇਸੇ ਤਰ੍ਹਾਂ ਸ੍ਰੀ ਸਤਿਆਨਾਰਾਇਣ ਮੰਦਿਰ ਪ੍ਰਬੰਧਕ ਕਮੇਟੀ ਹੈ,ਜੋ ਸਾਲ ਭਰ ਹੋਣ ਵਾਲੇ ਧਾਰਮਿਕ ਸਮਾਗਮਾਂ ਤੇ ਸੰਗੀਤਕ ਸੁੰਦਰਕਾਂਡ,ਅਖੰਡ ਰਮਾਇਣ ਦੇ ਨਾਲ-ਨਾਲ ਭਜਨ-ਕੀਰਤਨ ਆਦਿ ਦਾ ਆਯੋਜਨ ਕਰਕੇ ਸਮਾਜ ਵਿਚ ਧਰਮ ਦਾ ਪ੍ਰਚਾਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਸਤਿਆਨਾਰਾਇਣ ਮੰਦਿਰ ਪਤਬੰਧਕੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਧਾਰਮਿਕ ਆਯੋਜਨ ਨਾਲ ਸਮਾਜਿਕ ਸਦਭਾਵਨਾ ਦਾ ਨਿਰਮਾਣ ਹੁੰਦਾ ਹੈ।ਅਜਿਹੇ ਆਯੋਜਨ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦੇ ਹਨ।ਇਨ੍ਹਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here