ਵੱਡੀ ਖਬਰ: ਮਾਹਿਲਪੁਰ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਦੇ ਹੱਤਿਆ, ਜਾਂਚ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਾਹਿਲਪੁਰ ਦੇ ਭਰੇ ਬਾਜ਼ਾਰ ਵਿੱਚ 28 ਮਾਰਚ ਸ਼ਾਮ ਕਰੀਬ 5 ਵਜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਵਿਕਰੀ ਦੀ ਦੁਕਾਨ ਤੇ ਸਮਾਨ ਲੈਣ ਆਏ ਨੌਜਵਾਨ ਤੇ ਅਚਾਨਕ 6-7 ਗੋਲੀਆਂ ਚਲਾ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਜਿਸਨੂੰ ਇਲਾਜ ਲਈ ਸਿਵਿਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਦੋ ਗੋਲ਼ੀਆਂ ਨੌਜਵਾਨ ਨੂੰ ਨਜਦੀਕ ਤੋਂ ਲੱਗਿਆ ਹਨ। ਪੁਲਸ ਨੇ ਮੌਕੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

ਜਾਣਕਾਰੀ ਮੁਤਾਬਿਕ ਮਾਹਿਲਪੁਰ ਦੇ ਮੇਨ ਚੌਂਕ ਵਿੱਚ ਵੇਕਰੀ ਦੀ ਦੁਕਾਨ ਦੇ ਮਾਲਿਕ ਮਹੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਰਾਣਾ ਨੇ ਦੱਸਿਆ ਕਿ ਅੱਜ ਕਰੀਬ ਸ਼ਾਮ 5 ਵਜੇ ਉਸਦੀ ਮਾਤਾ ਭੋਲੀ ਅਤੇ ਇਕ ਕਰਿੰਦਾ ਦੁਕਾਨ ਤੇ ਬੈਠੇ ਸਨ ਤਾਂ ਸਨੀ ਭਾਰਦਵਾਜ (35) ਪੁੱਤਰ ਹਰੀ ਓਮ ਨਿਵਾਸੀ ਮਾਹਿਲਪੁਰ ਅਪਣਾ ਬੁਲੇਟ ਮੋਟਰਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰਕੇ ਦੁਕਾਨ ਦੇ ਅੰਦਰ ਸਮਾਨ ਲੈਣ ਲਈ ਆਇਆ ਤਾਂ ਅਚਾਨਕ ਉਸਦੇ ਪਿੱਛੇ ਆਏ ਇਕ ਹੋਰ ਨੌਜਵਾਨ ਜਿਸਨੇ ਅਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ ਨੇ 6-7 ਫਾਇਰ ਕਰ ਦਿੱਤੇ। ਗੋਲ਼ੀਆਂ ਚਲਾਓਣ ਤੋਂ ਬਾਅਦ ਹਮਲਾਵਰ ਨੌਜਵਾਨ ਬੇਖੌਫ ਹੋ ਕੇ ਦੂਰ ਖੜ੍ਹੇ ਮੋਟਰਸਾਇਕਲ ਤੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਗੋਲੀਆਂ ਨਜਦੀਕ ਤੋਂ ਲੱਗਣ ਕਾਰਣ ਸਨੀ ਭਾਰਦਵਾਜ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਜਾਇਆ ਗਿਆ ਜਿੱਥੇ ਪਹੁੰਚ ਕੇ ਉਸਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਮ੍ਰਿਤਕ ਸਨੀ ਭਾਰਦਵਾਜ ਥਾਣਾ ਮਾਹਿਲਪੁਰ ਪਿਛਲੇ 25 ਦਿਨਾਂ ਤੋਂ ਜਮਾਨਤ ਆਇਆ ਹੋਇਆ ਸੀ। ਮਾਹਿਲਪੁਰ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here