ਆਬਕਾਰੀ ਨੀਤੀ 2024-25 ਅਨੁਸਾਰ ਸਰਵਨ ਫਾਰਮ ਹੁਸ਼ਿਆਰਪੁਰ ਵਿਖੇ ਡਰਾਅ ਕੱਢੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 28-03-2024 ਨੂੰ ਗਏ ਸਨ। ਇਸ ਡਰਾਅ ਦੌਰਾਨ ਮੁੱਖ ਮਹਿਮਾਨ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ), ਰਾਹੁਲ ਚਾਬਾ ਹੁਸ਼ਿਆਰਪੁਰ, ਪੀ.ਸੀ.ਐਸ, ਦਰਵੀਰ ਰਾਜ, ਉਪ ਕਮਿਸ਼ਨਰ ਰਾਜ ਕਰ, ਬਤੌਰ ਅਬਜਵਰ, ਹੋਰ ਅਫਸਰ ਸਹਿਬਾਨ, ਸਟਾਫ ਮੈਂਬਰ ਸਾਹਮਣੇ ਹਾਲ ਵਿੱਚ ਬੈਠੇ ਪੱਤਵੰਤੇ ਸੱਜਣ, ਪ੍ਰੈਸ ਦੇ ਮੈਂਬਰ ਅਤੇ ਸਮੂਹ ਪੁਲਿਸ ਅਫਸਰ ਅਤੇ ਪੁਲਿਸ ਸਟਾਫ ਦੇ ਸਾਹਮਣੇ ਸਾਲ 2024-25 ਲਈ ਸ਼ਰਾਬ ਦੇ ਦੀ ਨਿਲਾਮੀ ਕੀਤੀ ਗਈ। ਜਿਲ੍ਹੇ ਵਿੱਚ ਆਬਕਾਰੀ ਦੇ ਹੁਸ਼ਿਆਰਪੁਰ ਸਿਟੀ ਜੋਨ 1,2,3,4, ਚੱਬੇਵਾਲ, ਮਾਹਿਲਪੁਰ ਅਤੇ ਗੰੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲ, ਟਾਂਡਾ, ਦਸੂਹਾ, ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਕੁੱਲ 14 ਗਰੁੱਪ ਹਨ, ਜਿਹਨਾਂ ਵਿੱਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ 281 ਵੈਂਡ/ਦੁਕਾਨਾਂ ਹਨ। ਹੁਸ਼ਿਆਰਪੁਰ ਜਿਲ੍ਹੇ ਵਿੱਚ ਸ਼ਰਾਬ ਦੇ ਠੇਕਿਆ ਲਈ ਅਲਾਟਮੈਂਟ ਲਈ ਕੁੱਲ 402 ਅਰਜੀਆਂ ਅਤੇ ਭੰਗ ਦੀ ਅਲਾਟਮੈਂਟ ਲਈ 2 ਅਰਜੀਆਂ ਪ੍ਰਾਪਤ ਹੋਇਆ ਸਨ। ਗਰੁੱਪ ਅਨੁਸਾਰ ਪ੍ਰਾਪਤ ਹੋਈਆ ਅਰਜ਼ੀਆ ਦੇਣ ਵਾਲੇ ਬਿਨੇਕਾਰਾ ਦੇ ਨਾਮ ਪੜ੍ਹ ਕੇ ਸੁਣਾਏ ਗਏ ਅਤੇ ਫਿਰ ਅਰਜ਼ੀਆਂ ਨਾਲ ਪ੍ਰਾਪਤ ਸਲਿੱਪਾਂ ਨੂੰ ਇਸ ਮੰਤਵ ਲਈ ਬਣਾਈ ਪਾਰਦਰਸ਼ੀ ਮਸ਼ੀਨ ਵਿੱਚ ਪਾ ਕੇ ਪੂਰੀ ਤਰ੍ਹਾਂ ਹਿਲਾ-ਮਿਲਾ ਕੇ ਸਾਰੇ ਆਬਕਾਰੀ ਗਰੁੱਪਾਂ ਦੀਆਂ ਪਰਚੀਆਂ ਦਾ ਡਰਾਅ ਜ਼ਿਲ੍ਹੇ ਦੇ ਉੱਚ ਅਧਿਕਾਰੀ, ਪੱਤਵੰਤੇ ਵਿਅਕਤੀਆਂ ਅਤੇ ਪੱਤਰਕਾਰਾ ਦੀ ਹਾਜ਼ਰੀ ਵਿੱਚ ਪਾਰਦਰਸ਼ੀ ਢੰਗ ਨਾਲ ਕੱਢਿਆ ਗਿਆ। ਜਿਸ ਤੇ ਕਿਸੇ ਵੀ ਵਿਅਕਤੀ ਨੇ ਕੋਈ ਇਤਰਾਜ਼ ਨਹੀਂ ਕੀਤਾ। ਸਾਰੀ ਅਲਾਟਮੈਂਟ ਪ੍ਰਕਿਰਿਆ ਦੀ ਮੁਕੰਮਲ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ।  ਠੇਕਿਆ ਦੀ ਅਲਾਟਮੈਂਟ ਦੌਰਾਨ ਹੇਠ ਲਿਖੇ ਅਨੁਸਾਰ ਸਫਲ ਅਲਾਟੀ ਪ੍ਰਾਪਤ ਹੋਏ ਹਨ।

Advertisements
ਲੜੀ ਨੰਬਰਜਿਲ੍ਹੇ ਦਾ ਨਾਮਗਰੁੱਪ ਦਾ ਨਾਮਸਫਲ ਅਲਾਟੀ
    
1ਹੁਸ਼ਿਆਰਪੁਰਗੰੜ੍ਹਸ਼ੰਕਰV.A.G Liquors
2ਹੁਸ਼ਿਆਰਪੁਰਮਾਹਿਲਪੁਰSidhu Enterprises
3ਹੁਸ਼ਿਆਰਪੁਰਚੱਬੇਵਾਲAnju Mahajan 
4ਹੁਸ਼ਿਆਰਪੁਰਤਲਵਾਰਾPardeep Kumar
5ਹੁਸ਼ਿਆਰਪੁਰਹਾਜ਼ੀਪੁਰSatnam Singh Cheema
6ਹੁਸ਼ਿਆਰਪੁਰਟਾਂਡਾBalwinder Singh
7ਹੁਸ਼ਿਆਰਪੁਰਦਸੂਹਾKrishan Dev L-2/L-14
8ਹੁਸ਼ਿਆਰਪੁਰਗੜ੍ਹਦੀਵਾਲJ.S. Wines
9ਹੁਸ਼ਿਆਰਪੁਰਹਰਿਆਣਾSatnam Singh Cheema

ਭੰਗ  ਦੀ ਅਲਾਟਮੈਂਟ ਦੌਰਾਨ ਹੇਠ ਲਿਖੇ ਅਨੁਸਾਰ ਸਫਲ ਅਲਾਟੀ ਪ੍ਰਾਪਤ ਹੋਏ ਹਨ।

ਲੜੀ ਨੰਬਰਜਿਲ੍ਹੇ ਦਾ ਨਾਮਗਰੁੱਪ ਦਾ ਨਾਮਸਫਲ ਅਲਾਟੀ
1ਹੁਸ਼ਿਆਰਪੁਰਭੰਗManoj Kumar
ਉੱਪਰ ਦਰਸਾਏ ਗਏ ਨੋਂ ਗਰੁੱਪਾ ਦੀ  3% ਸਕਿਊਟਰੀ ਫੀਸ 10,52,62,000/- ਪ੍ਰਾਪਤ ਹੋਈ  ਅਤੇ ਭੰਗ ਤੋਂ ਛੇ ਲੱਖ ਰੁਪਏ ਸਾਲਾਨਾ ਲਾਇਸੰਸ ਫੀਸ ਦੇ ਰੂਪ ਪ੍ਰਾਪਤ ਹੋਏ ਹਨ।
ਅਲਾਟਮੈਂਟ ਦੌਰਾਨ  ਜਿਲ੍ਹਾ ਹੁਸ਼ਿਆਰਪੁਰ-1  ਦੇ ਹੁਸ਼ਿਆਰਪੁਰ ਸਿਟੀ 1,2,3,4 ਦੇ ਪੈਡਿੰਗ ਰਹੇ  ਅਤੇ  ਜਿਲ੍ਹਾਂ ਹੁਸ਼ਿਆਰਪੁਰ-2 ਦਾ ਮੁਕੇਰੀਆਂ ਗੁਰੱਪ ਪੈਡਿੰਗ ਰਿਹਾ।  

LEAVE A REPLY

Please enter your comment!
Please enter your name here