ਹਰਨਾਮ ਅਤੇ ਅਮ੍ਰਿੰਤਪਾਲ ਵਾਸੀ ਅਹਿਮਦਗੜ੍ਹ ਹਥਿਆਰਾਂ ਸਮੇਤ ਕਾਬੂ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਡਾ. ਸਿਮਰਤ ਕੌਰ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ, ਜਦੋਂ ਵੈਭਵ ਸਹਿਗਲ, ਪੀਪੀਐਸ, ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਸਤੀਸ਼ ਕੁਮਾਰ, ਪੀਪੀਐਸ, ਉਪ ਕਪਤਾਨ ਪੁਲਿਸ, ਇੰਵੈਸਟੀਗੇਸ਼ਨ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀਆਈਏ ਸਟਾਫ, ਮਾਹੋਰਾਣਾ ਦੀ ਟੀਮ 31 ਮਾਰਚ 2024 ਨੂੰ ਥਾਣੇਦਾਰ ਸੁਰਜੀਤ ਸਿੰਘ ਨੰਬਰ 968/ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਮਾਲੇਰਕੋਟਲਾ-ਖੰਨਾ ਰੋਡ ਨੇੜੇ ਬੱਸ ਅੱਡਾ ਪਿੰਡ ਛੋਕਰਾਂ ਮੌਜੂਦ ਸੀ ਤਾਂ ਕਾਊਂਟਰ ਇੰਟੈਲੀਜੈਂਸ ਸੰਗਰੂਰ ਦੀ ਟੀਮ ਮਿਲਾਕੀ ਹੋਈ, ਇਸੇ ਦੌਰਾਨ ਮੁੱਖਬਰ ਖਾਸ ਪਾਸੋਂ ਇਤਲਾਹ ਮਿਲੀ ਕਿ ਹਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੁੜਕੀ ਕਲਾਂ, ਥਾਣਾ ਸਦਰ ਅਹਿਮਦਗੜ੍ਹ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੰਨਵੀ, ਥਾਣਾ ਅਮਰਗੜ੍ਹ ਜੋ ਹਰਨਾਮ ਸਿੰਘ ਦੀ ਮੋਟਰ ਤੇ ਫਾਰਚੂਨਰ ਗੱਡੀ ਨੰਬਰ ਪੀ.ਬੀ.03 ਬੀ.ਈ.6069 ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤ ਬਣਾ ਰਹੇ ਹਨ।

Advertisements

ਜਿਸ ਪਰ ਥਾਣੇਦਾਰ ਸੁਰਜੀਤ ਸਿੰਘ ਨੰਬਰ 968/ਪਟਿਆਲਾ ਸਮੇਤ ਕਾਊਂਟਰ ਇੰਟੈਲੀਜੈਸ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਰੁੜਕੀ ਕਲਾਂ ਕੱਚਾ ਪਹਾ, ਮੋਟਰ ਤੇ ਪਹੁੰਚ ਕੇ ਹਰਨਾਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਉਰਫ ਰਵੀ ਉਕਤਾਨ ਕਾਬੂ ਕਰਕੇ ਹਰਨਾਮ ਸਿੰਘ ਪਾਸੋਂ ਇੱਕ ਹੈਂਡ ਗਰਨੇਡ ਐਚਈ-36 ਅਤੇ ਅੰਮ੍ਰਿਤਪਾਲ ਸਿੰਘ ਉਰਫ ਰਵੀ ਪਾਸੋਂ ਇਕ ਰਿਵਾਲਵਰ 32 ਬੋਰ ਬਰਾਮਦ ਕਰਕੇ ਮੁਕਦਮਾ ਨੰਬਰ 19 ਮਿਤੀ 1 ਅਪ੍ਰੈਲ 2024 ਅ/ਧ 25/54/59 ਆਰਮਜ ਐਕਟ ਅਤੇ 05 ਐਕਸਪਲੋਸਿਵ ਐਕਟ 1908 ਥਾਣਾ ਸਦਰ ਅਹਿਮਦਗੜ੍ਹ ਵਿਖੇ ਦਰਜ ਰਜਿਸਟਰ ਕਰਵਾਇਆ ਅਤੇ ਆਰੋਪੀਆਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਫਾਰਚੂਨਰ ਗੱਡੀ ਨੰਬਰ ਉਕਤ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਡਾ. ਸਿਮਰਤ ਕੌਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰੋਪੀ ਹਰਨਾਮ ਸਿੰਘ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਆਰੋਪੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here