ਸਿਵਲ ਸਰਜਨ ਵਿਖੇ ਸਿਹਤ ਵਿਭਾਗ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਸੰਬੰਧੀ ਮਹੀਨਾਵਾਰ ਰੀਵਿਊ ਕੀਤੀ ਗਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੀ ਯੋਗ ਪ੍ਰਧਾਨਗੀ ਹੇਠ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਸਿਹਤ ਵਿਭਾਗ ਪੰਜਾਬ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਸੰਬੰਧੀ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹੇ ਅੰਦਰ ਚੱਲ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਸੰਬੰਧੀ ਮਾਰਚ ਮਹੀਨੇ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਸਮੀਖਿਆ ਕੀਤੀ ਗਈ।

Advertisements

ਮੀਟਿੰਗ ਦਾ ਆਗਾਜ਼ ਕਰਦਿਆਂ ਸਿਵਲ ਸਰਜਨ ਡਾ ਡਮਾਣਾ ਨੇ ਕਿਹਾ ਕਿ ਅਨੀਮੀਆ ਮੁਕਤ ਭਾਰਤ ਪ੍ਰੋਜੈਕਟ ਤਹਿਤ   ਆਰਬੀਐਸਕੇ ਟੀਮਾਂ ਵੱਲੋਂ ਦਸੰਬਰ ਵਿੱਚ ਪਹਿਚਾਣ ਕੀਤੀਆਂ ਗਈਆਂ ਗੰਭੀਰ ਅਨੀਮੀਆ ਵਾਲੀਆਂ ਕਿਸ਼ੋਰੀਆਂ ਜਿਨ੍ਹਾ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ ਪੂਰਾ ਹੋ ਰਿਹਾ ਹੈ। ਉਹਨਾਂ ਸਮੂਹ ਐਮਐਮਓ ਨੂੰ ਕਿਹਾ ਕਿ ਇਹਨਾਂ ਬੱਚੀਆਂ ਦੇ ਅਨੀਮੀਆ ਪੱਧਰ ਦੀ ਦੁਬਾਰਾ ਜਾਂਚ ਲਈ ਟੀਮਾਂ ਲਗਾਈਆਂ ਜਾਣ ਅਤੇ ਇਹ ਮੁਲਾਂਕਣ ਕੀਤਾ ਜਾਵੇ ਕਿ ਇਹਨਾਂ ਬੱਚੀਆਂ ਦਾ ਐਚਵੀ ਤਿੰਨ ਮਹੀਨੇ ਪਹਿਲਾਂ ਕਿਨਾਂ ਸੀ ਤੇ ਹੁਣ ਕਿੰਨਾ ਹੈ। 

ਡਾ. ਡਮਾਣਾ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਹੋਮ ਡਲਿਵਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਟ੍ਰੇਂਡ ਦਾਈ ਜਾਂ ਕੋਈ ਰਿਟਾਇਰਡ ਵਰਕਰ ਘਰ ਵਿੱਚ ਡਿਲਿਵਰੀ ਕਰਦੀ ਹੈ ਤਾਂ ਉਸ ਖਿਲਾਫ ਸਬੰਧਤ ਬਲਾਕ ਦੇ ਐਸਐਮਓ ਵੱਲੋਂ ਐਫਆਈਆਰ ਦਰਜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮੈਟਰਨਲ ਡੈਥ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣ। 

ਮੀਟਿੰਗ ਵਿਚ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ, ਚੈਕਅਪ ਅਤੇ ਸੰਪੂਰਨ ਟੀਕਾਕਰਨ ਸੰਬੰਧੀ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਕੋਈ ਵੀ ਗਰਭਵਤੀ ਔਰਤ ਆਈਐਫਏ ਦੀਆਂ ਗੋਲੀਆਂ ਅਤੇ ਟੀਡੀ ਇੰਫੈਕਸ਼ਨ ਲਗਣ ਤੋਂ ਵਾਂਝੀ ਨਾ ਰਹੇ। ਹਾਈ ਰਿਸਕ ਗਰਭਵਤੀਆਂ ਦੀ ਲਿਸਟ ਹਰ ਐਸਐਮਓ ਅਤੇ ਸੰਬੰਧਿਤ ਏਰੀਏ ਦੇ ਨੇੜਲੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਕੋਲ ਜਰੂਰ ਹੋਵੇ ਅਤੇ ਉਸਦਾ ਫਾਲੋਅੱਪ ਕਰਨਾ ਯਕੀਨੀ ਬਣਾਇਆ ਜਾਵੇ। ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜੇ ਪੈਰਾਮੀਟਰ ਘੱਟ ਹਨ ਉਹਨਾਂ ਉਪਰ ਫੋਕਸ ਕੀਤਾ ਜਾਵੇ। ਉਕਤ ਤੋਂ ਇਲਾਵਾ ਟੀਬੀ ਕੰਟਰੋਲ ਪ੍ਰੋਗਰਾਮ, ਲੈਪਰੋਸੀ ਕੰਟਰੋਲ ਪ੍ਰੋਗਰਾਮ, ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਆਦਿ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ ਗਈ।

LEAVE A REPLY

Please enter your comment!
Please enter your name here