ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਵਿਸਾਖੀ ਸਮਾਗਮਾਂ ਲਈ ਵਿਦੇਸ਼ ਰਵਾਨਾ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ (ਰਜਿ:) ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਰੋਪੜ ਦੀ ਗੱਤਕਾ ਟੀਮ ਗੁ: ਸ਼੍ਰੀ ਭੱਠਾ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਵਿਦੇਸ਼ ਲਈ ਰਵਾਨਾ ਹੋਈ। ਅਖਾੜੇ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਜੀ ਵੱਲੋ ਦਸਿਆ ਗਿਆ ਕਿ ਜਥਾ ਵਿਦੇਸ਼ਾਂ ਦੀ ਧਰਤੀ ਮਲੇਸ਼ੀਆ ਅਤੇ ਥਾਈਲੈਂਡ ਵਿਚ ਵਿਸ਼ਾਖੀ ਸਮਾਗਮਾਂ ਵਿਚ ਗੱਤਕੇ ਦੇ ਜੌਹਰ ਵਿਖਾਵੇਗਾ ਅਤੇ ਗੱਤਕੇ ਦੇ ਨਾਲ ਬਾਣੀ ਅਤੇ ਬਾਣੇ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕਰੇਗਾ। ਉਹਨਾਂ ਦਸਿਆ ਕਿ ਇਹ ਜੱਥੇ ਬੰਦੀ ਪਿਛਲੇ 20-25 ਸਾਲ ਤੋਂ SGPC ਦੇ ਸਹਿਯੋਗ ਨਾਲ ਰੋਪੜ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿਚ ਗੱਤਕੇ ਦੀ ਸਿਖਲਾਈ, ਦਸਤਾਰ ਸਿਖਲਾਈ ਕੈੰਪ, ਗੁਰਮਤਿ ਸਿਖਲਾਈ ਕੈੰਪ ਲਾ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਣ ਲਈ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ।

Advertisements

ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੁਣ ਵਿਦੇਸ਼ਾਂ ਵਿਚ ਵੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਵੱਡੇ ਪੱਧਰ ਤੇ ਕਰ ਰਹੇ ਹਨ। ਗੱਤਕਾ ਟੀਮ ਨੂੰ ਵਿਦੇਸ਼ ਰਵਾਨਾ ਕਰਨ ਸਮੇ ਅਖਾੜੇ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਜੀ ਹਜ਼ੂਰੀ ਕਥਾ ਵਾਚਕ ਤਖ਼ਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ, ਪਰਮਜੀਤ ਸਿੰਘ ਲੱਖੇਵਾਲ ਮੈਬਰ SGPC, ਮੋਹਨ ਸਿੰਘ ਮੋਹੰਮਦੀਪੁਰ ਕੌਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ, ਹਿੰਮਤ ਸਿੰਘ ਰਾਜਾ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ, ਅਜਮੇਰ ਸਿੰਘ ਲੋਧੀ ਮਾਜਰਾ, ਪ੍ਰਿੰਸੀਪਲ ਸ.ਕੁਲਵਿੰਦਰ ਸਿੰਘ ਖਾਲਸਾ ਸਕੂਲ ਰੋਪੜ, ਮੈਨੇਜਰ ਜਸਬੀਰ ਸਿੰਘ ਗੁ: ਭੱਠਾ ਸਾਹਿਬ ਰੋਪੜ, ਗਿਆਨੀ ਪਵਿੱਤਰ ਸਿੰਘ ਕਥਾਵਾਚਕ ਗੁ: ਸ੍ਰੀ ਭੱਠਾ ਸਾਹਿਬ ਰੋਪੜ, ਸੁਰਮੁਖ ਸਿੰਘ ਬਵਾਨੀ, ਦਰਸ਼ਨ ਸਿੰਘ ਗਰੇਵਾਲ, ਚੇਅਰਮੈਨ ਦਲਜੀਤ ਸਿੰਘ ਹੀਰਾ ਡਿਪਾਰਟਮੈਂਟ ਸਟੋਰ ਰੋਪੜ, ਬੀਬੀ ਪ੍ਰੀਤਮ ਕੌਰ ਭਿਓਰਾ ਜਸਮੀਤ ਸਿੰਘ ਜੱਸੀ, ਹਰਪ੍ਰੀਤ ਸਿੰਘ ਕਿੰਗਜ਼ ਹੱਬ, ਲਵਜੀਤ ਸਿੰਘ ਰੈਪਰ, ਲਵਪ੍ਰੀਤ ਸਿੰਘ ਦਸਤਾਰ ਕੋਚ, ਕੁਲਵੀਰ ਸਿੰਘ ਦਸਤਾਰ ਕੋਚ, ਅਰਸ਼ਪ੍ਰੀਤ ਸਿੰਘ, ਰਣਜੋਤ ਸਿੰਘ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ। ਉਹਨਾਂ ਨੇ ਅਖਾੜੇ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ, ਜਥੇਦਾਰ ਰਣਜੋਤ ਸਿੰਘ ਬਾਜ਼, ਤਰਨਜੀਤ ਸਿੰਘ, ਸਤਨਾਮ ਸਿੰਘ, ਤਨਵੀਰ ਸਿੰਘ ਜੀਨੀਅਸ ਸਕੂਲ, ਏਕਮਜੋਤ ਸਿੰਘ ਜੀਨੀਅਸ ਸਕੂਲ, ਏਕਮ ਸਿੰਘ ਜੀਨੀਅਸ ਸਕੂਲ, ਗੁਰਪ੍ਰੀਤ ਸਿੰਘ, ਗੁਰੂਜੀਤ ਸਿੰਘ ਵਧਾਈ ਅਤੇ ਅਸ਼ੀਰਵਾਦ ਦਿੰਦੇ ਹੋਏ ਵਿਦੇਸ਼ ਲਈ ਰਵਾਨਾ ਕੀਤਾ। ਇਸ ਸਮੇ ਅਖਾੜੇ ਦੇ ਸਰਪ੍ਰਸਤ ਡਾ. ਜਸਪਾਲ ਸਿੰਘ ਜੀ ਆਸਟ੍ਰੇਲੀਆ ਵਾਸੀ, ਸ. ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ SGPC, ਗੁਰਚਰਨ ਸਿੰਘ ਗਰੇਵਾਲ ਕੌਮੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ, ਜਥੇਦਾਰ ਬਾਬਾ ਸਵਰਨਜੀਤ ਸਿੰਘ ਪ੍ਰਧਾਨ ਤਰਨਾ ਦਲ ਦੁਆਬਾ ਤੇ ਖਾਲਸਾ ਗੱਤਕਾ ਫੈਡਰੇਸ਼ਨ ਅਤੇ ਸੁਪ੍ਰੀਤ ਸਿੰਘ ਨੈਸ਼ਨਲ ਕੋਆਰਡੀਨੇਟਰ ਖਾਲਸਾ ਗੱਤਕਾ ਫੈਡਰੇਸ਼ਨ ਵੱਲੋ ਵੀ ਅਖਾੜੇ ਦੇ ਸਿੰਘਾਂ ਨੂੰ ਵਧਾਈ ਸੰਦੇਸ਼ ਭੇਜਿਆ ਗਿਆ।

LEAVE A REPLY

Please enter your comment!
Please enter your name here