ਭਾਜਪਾ ਦਾ 45ਵਾਂ ਸਥਾਪਨਾ ਦਿਵਸ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਸੂਬਾ ਸਕੱਤਰ ਕਿਸਾਨ ਮੋਰਚਾ ਪੰਜਾਬ ਹਰਮਿੰਦਰ ਪਾਲ ਸਿੰਘ ਅਹਲੂਵਾਲੀਆ ਨੇ ਦੱਸਿਆ ਭਾਜਪਾ ਨੇ ਆਪਣਾ ਸਫਰ ਦੋ ਲੋਕ ਸਭਾ ਸੀਟਾਂ ਨਾਲ ਸ਼ੁਰੂ ਕਰਕੇ ਉਥੋਂ ਲੈ ਲਵਾਂਗੇ। ਇਸ ਸਮੇਂ ਭਾਰਤ ਦੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਜਿਸ ਦਾ ਸਾਡੇ ਜਸਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦਾ ਨਾਅਰਾ ਹੈ। ਇਸ ਵਾਰ 400 ਪਾਰ ਅਹਲੂਵਾਲੀਆ ਨੇ ਦੱਸਿਆ ਭਾਜਪਾ ਦੀ ਸਰਕਾਰ ਜਦ ਤੋਂ ਭਾਰਤ ਵਿੱਚ ਆਈ ਹੈ। ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਅਤੇ 10 ਸਾਲ ਦੇ ਸਮੇਂ ਵਿੱਚ ਕਿਸੇ ਵੀ ਇੱਕ ਭਾਜਪਾ ਦੇ ਕਾਰਕਰਤਾ ਉੱਤੇ ਕਿਸੇ ਵੀ ਤਰ੍ਹਾਂ ਦੇ ਘੁਟਾਲੇ ਦਾ ਕੋਈ ਵੀ ਇਲਜ਼ਾਮ ਨਹੀਂ ਲੱਗਿਆ। ਭਾਜਪਾ ਦੀ ਸੈਂਟਰ ਦੀ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਚਾਹੇ ਉਹ ਧਾਰਾ 370 ਹੋਵੇ ਤਿੰਨ ਤਲਾਕ ਹੋਵੇ ਸ੍ਰੀ ਰਾਮ ਮੰਦਿਰ ਜੀ ਦਾ ਨਿਰਮਾਣ।

Advertisements

ਇਸ ਤੋਂ ਇਲਾਵਾ ਕਰੋਨਾ ਕਾਲ ਦੇ ਵਿੱਚ ਜਿੱਥੇ ਮੁਫਤ ਰਾਸ਼ਨ ਵੰਡਿਆ ਉੱਥੇ ਹੀ ਪੂਰੇ ਭਾਰਤ ਵਿੱਚ ਫਰੀ ਕੋਵਿਡ ਦੀ ਵੈਕਸੀਨੇਸ਼ਨ ਵੀ ਕਰਵਾਈ। ਇਸ ਤੋਂ ਇਲਾਵਾ ਗੈਸ ਕਨੈਕਸ਼ਨ ਗਰੀਬਾਂ ਨੂੰ ਘਰ ਟੋਇਲਟ ਘਰ ਘਰ ਪਾਣੀ ਅਨੇਕਾਂ ਹੀ ਸਕੀਮਾਂ ਕਿਸਾਨਾਂ ਨੂੰ 6000 ਮਹੀਨਾ ਮਨਰੇਗਾ ਅਤੇ ਹੁਣ ਪੰਜ ਸਾਲ ਲਈ ਜਰੂਰਤਮੰਦ ਪਰਿਵਾਰਾਂ ਨੂੰ ਫਰੀ ਰਾਸ਼ਨ ਉਪਲਬਧ ਕਰਾਇਆ। ਇਸ ਸਮੇਂ ਉਹਨਾਂ ਨਾਲ ਉਪਸਥਿਤ ਰਹੇਸੂਬਾ ਸਕੱਤਰ ਕਿਸਾਨ ਮੋਰਚਾ ਹਰਮਿੰਦਰ ਪਾਲ ਸਿੰਘ ਅਹਲੂਵਾਲੀਆ, ਚਮਨ ਲਾਲ ਵਰਮਾ, ਜੋਗਿੰਦਰ ਜੋਗੀ, ਅਜੇ ਨਿਸ਼ਚਲ, ਪੀਪੀ ਕੁਮਾਰ, ਅਸ਼ਵਨੀ ਕੁਮਾਰ, ਵਿਨੋਦ ਕੁਮਾਰ ਭੰਡਾਰੀ, ਖੂਬ ਸਿੰਘ, ਜਗਧੀਰ ਸਿੰਘ, ਸਤੀਸ਼ ਮੋਰੀਆ, ਪੰਕਜ ਸ਼ਰਮਾ, ਗਗਨ ਵਰਮਾ, ਨੀਰਜ ਮੋਰੀਆ, ਸਵੀਤਾ ਮੋਦੀ ,ਕੁਲਦੀਪ ਕੌਰ, ਨਿਸ਼ਾ ਵਿਗ, ਰਾਧਾ ਰਾਣੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here