ਵਿਆਹੁਤਾ ਔਰਤ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕਸ਼ੀ, ਪਰਿਵਾਰ ਨੇ ਲਗਾਏ ਆਰੋਪ

ਬਰਨਾਲਾ ( ਦ ਸਟੈਲਰ ਨਿਊਜ਼), ਹਰਪ੍ਰੀਤ ਛੰਨਾ। ਬਰਨਾਲਾ ਵਿੱਚ ਤਪਾ ਦੇ ਸਥਾਨਕ ਭਗਵਾਨ ਵਾਲਮੀਕਿ ਚੌਕ ’ਚ ਸਥਿਤ ਇਕ ਪਰਿਵਾਰ ਦੀ ਵਿਆਹੁਤਾ ਔਰਤ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕਸ਼ੀ ਕਰ ਲਈ। ਜਿਸਤੋ ਬਾਅਦ ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਆਰੋਪ ਲਗਾਏ ਕਿ ਉਹਨਾਂ ਦੀ ਲੜਕੀ ਨੇ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੀ ਹੈ।

Advertisements

ਮ੍ਰਿਤਕਾ ਗਗਨਦੀਪ ਕੌਰ ਦੇ ਪਿਤਾ ਮੱਖਣ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਾਲੇਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਨੇ ਆਪਣੀ ਕੁੜੀ ਗਗਨਦੀਪ ਕੌਰ ਦਾ ਵਿਆਹ 8 ਸਾਲ ਪਹਿਲਾਂ ਉਤਵਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਨਾਲ ਧਾਰਮਿਕ ਮਰਿਆਦਾ ਅਨੁਸਾਰ ਲੱਖਾਂ ਰੁਪਏ ਲਾ ਕੇ ਕੀਤਾ ਸੀ ਪਰ ਬਾਅਦ ’ਚ ਕੁੜੀ ਦਾ ਪਤੀ ਨਸ਼ਾ ਕਰਨ ਕਾਰਨ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ ਜਿਸਤੋ ਬਾਅਦ ਉਸਨੇ ਇਹ ਖੋਫਨਾਕ ਕਦਮ ਚੁੱਕ ਲਿਆ। ਪੁਲਿਸ ਨੇ ਲੜਕੀ ਦੇ ਪਰਿਵਾਰ ਦੇ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here