ਮੇਹਟੀਆਣਾ ਪੁਲਿਸ ਨੇ ਭਗੋੜਾ ਦੋਸ਼ੀ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸੁਰੇਂਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ਼ਿਵ ਦਰਸ਼ਨ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿ: ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਇੰਸ:ਊਸਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਦੇਖ ਰੇਖ ਹੇਠ 04-04- 2024 ਨੂੰ ਅਸ਼ੀ ਵਿਜੇ ਕੁਮਾਰ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਸਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੁੱਕਦਮਾ ਨੰ: 118 ਮਿਤੀ 6-12-18 ਅ/ਧ 420 ਭ/ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਦੇ ਪੀ.ਓ. ਸੰਜੀਵ ਕੁਮਾਰ ਭੱਲਾ ਪੁੱਤਰ ਜੰਗ ਬਹਾਦਰ ਭੱਲਾ ਵਾਸੀ ਫਤਿਹਗੜ ਮਕਾਨ ਨੰ. 345 ਫਤਿਹਗੜ ਰੋਡ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ। ਇਸ ਦੋਸ਼ੀ ਨੂੰ ਬਾ-ਅਦਾਲਤ ਸਿਮਰਨਦੀਪ ਸਿੰਘ ਸੋਹੀ ਜੇ.ਐਮ.ਆਈ.ਸੀ. ਹੁਸ਼ਿਆਰਪੁਰ ਵੱਲੋ ਅ/ਧ 299 ਜ:ਫ ਤਹਿਤ ਪੀ.ਓ ਘੋਸ਼ਿਤ ਕੀਤਾ ਸੀ। ਉਕੱਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਪਰ ਬੰਦ ਕੇਦਰੀ ਜੇਲ ਹੁਸ਼ਿਆਰਪੁਰ ਕਰਵਾਇਆ ਗਿਆ।

Advertisements

LEAVE A REPLY

Please enter your comment!
Please enter your name here